FacebookTwitterg+Mail

B'Day : ਅਜੇ ਦੇਵਗਨ ਨਾਲ ਰੋਮਾਂਸ ਕਰਨ ਤੋਂ ਬਾਅਦ ਉੱਚੀ-ਉੱਚੀ ਰੋਣ ਲੱਗ ਪਈ ਸੀ ਇਲਿਆਨਾ ਡਿਕਰੂਜ਼

ileana dcruz birthday
01 November, 2017 03:58:53 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਇਲਿਆਨਾ ਡਿਕਰੂਜ਼ ਦਾ ਅੱਜ 30ਵਾਂ ਜਨਮਦਿਨ ਹੈ। ਉਸ ਦਾ ਜਨਮ 1 ਨਵੰਬਰ 1987 ਨੂੰ ਹੋਇਆ। ਇਲਿਆਨਾ ਦੀ ਹਾਲ ਹੀ 'ਚ ਅਜੇ ਦੇਵਗਨ ਨਾਲ 'ਬਾਦਸ਼ਾਹੋ' ਫਿਲਮ ਰਿਲੀਜ਼ ਹੋਈ ਸੀ ਇਸ ਫਿਲਮ 'ਚ ਇਲਿਆਨਾ ਨੇ ਰਾਜਸਥਾਨ ਦੀ ਰਾਣੀ ਦਾ ਕਿਰਦਾਰ ਨਿਭਾਇਆ ਸੀ। ਦੱਸਣਯੋਗ ਹੈ ਕਿ ਇਸ ਫਿਲਮ 'ਚ ਇਲਿਆਨਾ ਤੇ ਅਜੇ ਦੇਵਗਨ ਦਾ ਰੋਮਾਂਟਿਕ ਐਂਗਲ ਵੀ ਦੇਖਣ ਨੂੰ ਮਿਲਿਆ, ਜਿਸ ਨੇ ਖੂਬ ਸੁਰਖੀਆਂ ਬਟੋਰੀਆਂ ਸਨ।
Punjabi Bollywood Tadka
ਇਸ ਫਿਲਮ 'ਚ ਅਜੇ ਦੇਵਗਨ, ਇਮਰਾਨ ਹਾਸ਼ਮੀ, ਇਲਿਆਨਾ ਡਿਕਰੂਜ਼, ਈਸ਼ਾ ਗੁਪਤਾ, ਵਿਧੁਤ ਜੰਮਵਾਲ ਤੇ ਸੰਜੇ ਮਿਸ਼ਰਾ ਨੇ ਕੰਮ ਕੀਤਾ ਸੀ। ਜਦੋਂ ਇਹ ਫਿਲਮ ਰਿਲੀਜ਼ ਹੋਣ ਵਾਲੀ ਸੀ ਤਾਂ ਫਿਲਮ ਦੀ ਪ੍ਰਮੋਸ਼ਨ ਦੌਰਾਨ ਇਲਿਆਨਾ ਨੇ ਕਾਫੀ ਸਾਰੇ ਅਨੁਭਵ ਸ਼ੇਅਰ ਕੀਤੇ ਸਨ।
Punjabi Bollywood Tadka
ਇਕ ਵਾਰ ਇਲਿਆਨਾ ਨੇ ਦੱਸਿਆ ਕਿ ਕਿਵੇਂ ਉਹ ਫਿਲਮ ਦੀ ਸ਼ੂਟਿੰਗ ਖਤਮ ਹੋਣ 'ਤੇ ਅਜੇ ਦੇਵਗਨ ਦੇ ਸਾਹਮਣੇ ਰੋ ਪਈ ਸੀ। ਇਲਿਆਨਾ ਦਾ ਕਹਿਣਾ ਸੀ ਕਿ ਉਹ ਸ਼ੂਟਿੰਗ ਦਾ ਆਖਰੀ ਦਿਨ ਸੀ, ਜਿਸ ਕਾਰਨ ਉਹ ਕਾਫੀ ਭਾਵੁਕ ਹੋ ਗਈ ਸੀ। ਇਲਿਆਨਾ ਨੇ ਦੱਸਿਆ ਸੀ ਕਿ ਸ਼ੂਟਿੰਗ ਦੇ ਆਖਰੀ ਦਿਨ ਉਸ ਨੂੰ ਇਸ ਗੱਲ 'ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਫਿਲਮ ਇੰਨੀ ਛੇਤੀ ਖਤਮ ਹੋ ਗਈ।
Punjabi Bollywood Tadka


Tags: Ileana Dcruz Birthday Ajay Devgan Romance Baadshaho