FacebookTwitterg+Mail

...ਤਾਂ ਇਸ ਆਸਟਰੇਲੀਅਨ ਪ੍ਰੇਮੀ ਨਾਲ ਛੁੱਟੀਆਂ ਮਨਾਉਣ 'ਚ ਰੁੱਝੀ ਹੋਈ ਹੈ 'ਬਰਫੀ' ਦੀ ਇਹ ਅਦਾਕਾਰਾ (PICS)

ileana dcruz stunning holiday photos with boyfriend
30 June, 2016 02:49:31 PM

ਮੁੰਬਈ : ਬਾਲੀਵੁੱਡ ਅਦਾਕਾਰਾ ਇਲੀਆਨਾ ਡੀਕਰੂਜ਼ ਅੱਜਕਲ ਫਿਜੀ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਛੁੱਟੀਆਂ ਦਾ ਆਨੰਦ ਉਹ ਇਕੱਲੀ ਨਹੀਂ ਲੈ ਰਹੀ ਸਗੋਂ ਉਨ੍ਹਾਂ ਨਾਲ ਉਨ੍ਹਾਂ ਦੇ ਪ੍ਰੇਮੀ ਫੋਟੋਗਰਾਫਰ ਐਂਡ੍ਰਿਊ ਨੀਬੋਨ ਵੀ ਹਨ। ਇਲੀਆਨਾ ਨੇ ਇਨ੍ਹਾਂ ਛੁੱਟੀਆਂ ਦੀਆਂ ਕੁਝ ਤਸਵੀਰਾਂ ਸ਼ੋਸਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
ਜਾਣਕਾਰੀ ਅਨੁਸਾਰ ਇਨ੍ਹਾਂ 'ਚੋਂ ਇਕ ਤਸਵੀਰ ਨੂੰ ਨੀਬੋਨ ਨੇ ਪੋਸਟ ਕਰਦੇ ਹੋਏ ਲਿਖਿਆ, '
Lost in a moment with @ileana_official.'

ਜ਼ਿਕਰਯੋਗ ਹੈ ਕਿ 'ਬਰਫੀ' ਫਿਲਮ ਨਾਲ ਡੈਬਿਊ ਕਰਨ ਵਾਲੀ ਇਲੀਆਨਾ ਦਾ ਉਨ੍ਹਾਂ ਦੇ ਆਸਟਰੇਲੀਅਨ ਪ੍ਰੇਮੀ ਨੀਬੋਨ ਨਾਲ ਰਿਸ਼ਤਾ ਬਾਲੀਵੁੱਡ ਇੰਡਸਟਰੀ 'ਚ ਕਿਸੇ ਤੋਂ ਲੁੱਕਿਆ ਨਹੀਂ ਹੈ। ਕਈ ਜਨਤਕ ਸਮਾਗਮਾਂ 'ਚ ਇਹ ਜੋੜੀ ਹੱਥਾਂ 'ਚ ਹੱਥ ਪਾਏ ਵੀ ਦੇਖੇ ਜਾ ਚੁੱਕੇ ਹਨ।


Tags: ਇਲੀਆਨਾਛੁੱਟੀਆਂਪ੍ਰੇਮੀileanaboyfriendholiday