FacebookTwitterg+Mail

ਕੈਨੇਡਾ 'ਚ ਹੋਣ ਵਾਲੇ 'ਪੰਜਾਬੀ ਵਿਰਸਾ' ਸ਼ੋਅ ਦੀਆਂ ਤਿਆਰੀਆਂ ਮੁਕੰਮਲ

in canada the punjabi virsa show preparations finished
17 August, 2016 08:19:54 AM

ਜਲੰਧਰ— ਸਾਫ-ਸੁਥਰੀ ਗਾਇਕੀ ਦੇ ਪਹਿਰੇਦਾਰ ਅਤੇ ਪੰਜਾਬੀ ਵਿਰਸਾ ਲੜੀ ਦੇ ਜ਼ਰੀਏ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਭਰਾ ਇਸ ਵਾਰ 'ਪੰਜਾਬੀ ਵਿਰਸਾ' 2016 ਸ਼ੋਅ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਸ਼੍ਰੀ ਦੀਪਕ ਬਾਲੀ ਨੇ ਦੱਸਿਆ ਕਿ ਇਸ ਸ਼ੋਅ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਥੇ ਵਸਦੇ ਪੰਜਾਬੀ ਪਰਿਵਾਰ ਵੱਡੀ ਗਿਣਤੀ ਵਿਚ ਇਸ ²ਸ਼ੋਅ ਦੀਆਂ ਟਿਕਟਾਂ ਖਰੀਦ ਰਹੇ ਹਨ, ਉਸ ਤੋਂ ਇਹ ਜਾਪਦਾ ਹੈ ਕਿ ਇਸ ਵਾਰ ਇਹ ਸ਼ੋਅ ਪਿਛਲੇ ਸਾਰੇ ਕੀਰਤੀਮਾਨ ਤੋੜ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਲੜੀ ਦਾ ਪਹਿਲਾ ਸ਼ੋਅ 20 ਅਗਸਤ ਨੂੰ ਕੈਲਗਿਰੀ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ੋਅ ਦੌਰਾਨ ਦਰਸ਼ਕਾਂ ਲਈ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਇਸ ਸੰੰਬੰਧੀ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਵਲੋਂ ਨਵੇਂ ਗੀਤਾਂ ਦੀ ਚੋਣ ਕਰ ਲਈ ਗਈ ਹੈ। ਉਨ੍ਹਾਂ ਆਖਿਆ ਕਿ ਪਿਛਲੀ ਵਾਰ ਵੀ ਇਹ ਸ਼ੋਅਜ਼ ਬਹੁਤ ਸਫਲ ਰਹੇ ਸਨ ਤੇ ਇਸ ਲੜੀ ਤਹਿਤ ਇਹ ਸ਼ੋਅਜ਼ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ 21 ਅਗਸਤ ਨੂੰ ਐਡਮਿੰਟਨ, 27 ਅਗਸਤ ਨੂੰ ਐਬਟਸਫੋਰਡ, 28 ਅਗਸਤ ਨੂੰ ਵਿਕਟੋਰੀਆ, 29 ਅਗਸਤ ਨੂੰ ਕੈਮਲੂਪ, 4 ਸਤੰਬਰ ਨੂੰ ਸੈਸਕਾਟੂਨ, 10 ਸਤੰਬਰ ਨੂੰ ਵਿੰਨੀਪੈਗ ਤੇ 17 ਸਤੰਬਰ ਨੂੰ ਬ੍ਰੈਂਪਟਨ 'ਚ ਹੋਵੇਗਾ ਤੇ ਇਸ ਲੜੀ ਦਾ ਅਖੀਰਲਾ ਸ਼ੋਅ 18 ਸਤੰਬਰ ਨੂੰ ਮਾਂਟਰੀਅਲ ਵਿਚ ਹੋਵੇਗਾ।


Tags: ਕੈਨੇਡਾਪੰਜਾਬੀ ਵਿਰਸਾਤਿਆਰੀਆਂcanadapunjabi virsapreparations