FacebookTwitterg+Mail

ਮਾਮੀ ਫੈਸਟੀਵਲ : ਆਮਿਰ ਪਹੁੰਚੇ ਸਾਬਕਾ ਪਤਨੀ ਅਤੇ ਬੇਟੀ ਨਾਲ, ਬਾਹੁਬਲੀ ਦੀ ਟੀਮ ਵੀ ਆਈ ਨਜ਼ਰ

    1/19
23 October, 2016 02:09:18 PM
ਮੁੰਬਈ— ਮੁੰਬਈ 'ਚ ਚੱਲ ਰਹੇ ਮਾਮੀ ਫਿਲਮ ਫੈਸਟੀਵਲ ਦੇ ਤੀਜੇ ਦਿਨ ਆਮਿਰ ਖਾਨ ਦੀ ਬੇਟੀ ਈਰਾ, ਸਾਬਕਾ ਪਤਨੀ ਰੀਨਾ, ਮਾਂ ਜ਼ੀਨਤ, ਭਰਾ ਫੈਸਲ ਅਤੇ ਭਾਣਜਾ ਇਮਰਾਨ ਖਾਨ ਸਮੇਤ ਪੂਰਾ ਪਰਿਵਾਰ ਮੌਜੂਦ ਰਿਹਾ। ਇਸ ਦੌਰਾਨ ਫਿਲਮਕਾਰ ਨਾਸਿਰ ਹੁਸੈਨ ਦੀ ਬੁੱਕ 'ਮਿਊਜ਼ਿਕ, ਮਸਤੀ, ਮਾਡਰਨਿਟੀ-ਦ ਸਿਨੇਮਾ ਆਫ ਨਾਸਿਰ ਹੁਸੈਨ' ਨੂੰ ਲਾਂਚ ਕੀਤਾ ਗਿਆ। ਆਮਿਰ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ, ਪ੍ਰੇਮ ਚੋਪੜਾ, ਆਇਸ਼ਾ ਜੁਲਕਾ, ਵਿਜੈ ਕ੍ਰਿਸ਼ਣ ਆਚਾਰਿਆ, ਸ਼ੰਮੀ ਕਪੂਰ ਦੀ ਪਤਨੀ ਨੀਲਾ ਦੇਵੀ ਅਤੇ ਬੇਟਾ ਆਦਿੱਤਯ ਰਾਜ ਕਪੂਰ ਵੀ ਫਿਲਮ ਫੈਸਟੀਵਲ 'ਚ ਪਹੁੰਚੇ। 'ਬਾਹੁਬਲੀ' ਤੋਂ ਹਿੰਦੀ ਫਿਲਮ ਇੰਡਸਟਰੀ 'ਚ ਮਸ਼ਹੂਰ ਹੋਏ ਪ੍ਰਭਾਸ ਆਨਸਕ੍ਰੀਨ ਪਤਨੀ ਅਨੁਸ਼ਕਾ ਸ਼ੈਟੀ ਨਾਲ ਨਜ਼ਰ ਆਏ। 'ਬਾਹੁਬਲੀ' ਦੇ ਨਿਰਦੇਸ਼ਕ ਐੱਮ.ਐੱਸ. ਰਾਜਾਮੋਲੀ ਅਤੇ ਅਦਾਕਾਰ ਤਮੰਨਾ ਭਾਟੀਆ ਵੀ ਇੱਥੇ ਮੌਜੂਦ ਸੀ। ਪੂਰੀ ਟੀਮ ਨੇ ਇੱਥੇ 'ਬਾਹੁਬਲੀ-2' ਦੇ ਪਹਿਲੇ ਲੁੱਕ ਨੂੰ ਰਿਲੀਜ਼ ਕੀਤਾ।

Tags: ਮਾਮੀ ਫੈਸਟੀਵਲਆਮਿਰਪਰਿਵਾਰmami festivalaamirfamily