FacebookTwitterg+Mail

ਭਾਰਤੀ ਸੰਗੀਤ ਨੇ ਲੰਬਾ ਸਫਰ ਤੈਅ ਕੀਤਾ ਹੈ: ਲੱਕੀ ਅਲੀ

    1/11
08 August, 2016 03:44:33 PM

ਨਵੀਂ ਦਿੱਲੀ— ਬਾਲੀਵੁੱਡ ਗਾਇਕ ਲੱਕੀ ਅਲੀ ਉਸ ਸਮੇਂ ਦੇ ਗਾਇਕ ਹਨ, ਜਦੋਂ ਭਾਰਤੀ ਪੌਪ ਸ਼ੈਲੀ ਬਹੁਤ ਜ਼ਿਆਦਾ ਸੀ। ਉਹ ਅੱਜ ਵੀ ਆਪਣੇ ਚਾਹੁੰਣ ਵਾਲਿਆਂ ਦੇ ਦਿਲਾਂ 'ਤੇ ਰਾਜ਼ ਕਰਦੇ ਹਨ। 'ਓ ਸਨਮ' ਦੇ ਗਾਇਕ ਲੱਕੀ ਅਲੀ ਨੇ ਇਕ ਬਿਆਨ 'ਚ ਕਿਹਾ, ''ਭਾਰਤੀ ਸੰਗੀਤ ਇੰਡਸਟਰੀ ਦਾ ਹਿੱਸਾ ਬਣਨ ਲਈ ਇਹ ਸਭ ਤੋਂ ਚੰਗਾ ਅਤੇ ਰੋਮਾਂਚਕ ਸਮਾਂ ਹੈ।
ਉਨ੍ਹਾਂ ਨੇ ਕਿਹਾ, ''ਮੈਂ 1990 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਅਸਲੀ ਰੂਪ 'ਚ ਲੰਬਾ ਸਮਾਂ ਤੈਅ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਉਸ ਸਮੇਂ ਦਾ ਹਿੱਸਾ ਸੀ। ਮੈਂ ਦੇਸ਼ ਦੇ ਵਰਤਮਾਨ ਸੰਗੀਤ ਦਾ ਹਿੱਸਾ ਬਣ ਕੇ ਵੀ ਉਨ੍ਹਾਂ ਹੀ ਖੁਸ਼ ਹਾਂ।''
ਗਾਇਕ ਲੱਕੀ ਅਲੀ ਨੇ ਹਿੰਦੀ ਫਿਲਮਾਂ ਲਈ 'ਆ ਭੀ ਜਾ' ਅਤੇ 'ਇਕ ਪਲ ਕਾ ਜੀਨਾ' ਵਰਗੇ ਯਾਦਗਾਰ ਗਾਣੇ ਵੀ ਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੰਗੀਤ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਇਸ ਨੂੰ ਸੁਣਨ ਵਾਲੇ ਨੂੰ ਸ਼ਾਤੀ ਮਹਿਸੂਸ ਹੋਵੇ।
ਉਨ੍ਹਾਂ ਦਾ ਕਿਹਾ,'' ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸੰਗੀਤ ਕਲਾਸੀਕਲ ਹੋਵੇ ਜਾਂ ਪੱਛਮੀ ਜਾਂ ਫਿਰ ਇਨਾਂ ਦੋਵਾਂ ਦਾ ਮਿਕਸ। ਸੰਗੀਤ ਨੂੰ ਕਿਸੇ ਸੀਮਾ ਨਾਲ ਨਹੀਂ ਬੰਨਿਆ ਜਾ ਸਕਦਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਸ ਦੀ ਸ਼ੈਲੀ ਕੀ ਹੈ।''


Tags: ਲੱਕੀ ਅਲੀਪੌਪ ਸ਼ੈਲੀ Lucky Ali pop style