FacebookTwitterg+Mail

ਕੈਟੀ ਪੈਰੀ ਨੇ ਸੋਸ਼ਲ ਮੀਡੀਆ 'ਤੇ ਹਿੰਦੂ ਦੇਵੀ ਦੀ ਕੀਤੀ ਬੇਅਦਬੀ

indians got angry with katy perry for posting photo of goddess
19 April, 2017 11:10:23 PM

ਨਵੀਂ ਦਿੱਲੀ— ਹੁਣ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਦਰਅਸਲ ਕੈਟੀ ਪੈਰੀ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਇਕ ਹਿੰਦੂ ਦੇਵੀ ਦੀ ਫੋਟੋ ਸ਼ੇਅਰ ਕੀਤੀ ਹੈ, ਜਿਸ ਨਾਲ ਉਸ ਦਾ ਭਾਰਤ 'ਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਲੋਕਾਂ ਨੇ ਗਾਇਕਾ ਨੂੰ ਨਿਸ਼ਾਨੇ 'ਤੇ ਲੈ ਕੇ ਉਸ ਦੇ ਪੇਜ 'ਤੇ ਭੱਦੇ ਕਮੇਂਟ ਕਰਨੇ ਸ਼ੁਰੂ ਕਰ ਦਿੱਤੇ ਹਨ।

ਕੈਟੀ ਪੈਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਹਿੰਦੂ ਦੇਵੀ ਦੀ ਫੋਟੋ ਪੋਸਟ ਕਰਦੇ ਹੋਏ ਉਸ 'ਤੇ ਕੈਪਸ਼ਨ ਲਿਖਿਆ, 'ਕਰੰਟ ਮੂਡ'। ਉਨ੍ਹਾਂ ਦੇ ਇਹ ਫੋਟੋ ਸ਼ੇਅਰ ਕਰਨ ਦੀ ਦੇਰੀ ਸੀ ਕਿ ਲੋਕਾਂ ਨੇ ਉਨ੍ਹਾਂ 'ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਹੀ ਨਹੀਂ ਲੋਕਾਂ ਨੇ ਕੈਟੀ ਪੈਰੀ ਦੇ ਪੋਸਟ 'ਤੇ ਭੱਦੇ ਕਮੇਂਟ ਕਰਨੇ ਸ਼ੁਰੂ ਕਰ ਦਿੱਤੇ। ਇਸ ਪੋਸਟ ਦੇ ਬਾਅਦ ਲੋਕਾਂ ਨੇ ਕਮੇਂਟ ਕੀਤੇ, 'ਇਹ ਸਭ ਕੀ ਹੈ? ਸਾਡੇ ਭਗਵਾਨ ਦੀ ਤੁਸੀਂ ਆਪਣੇ ਮੂਡ ਨਾਲ ਤੁਲਨਾ ਕਿਵੇਂ ਕਰ ਸਕਦੇ ਹੋ?', 'ਕੈਟੀ ਨੂੰ ਇਸ ਫੋਟੋ ਦੇ ਪਿੱਛੇ ਦੀ ਕਹਾਣੀ ਤੱਕ ਨਹੀਂ ਪਤਾ ਹੈ। ਸ਼ਰਮ ਆਉਂਦੀ ਹੈ ਅਜਿਹੇ ਲੋਕਾਂ 'ਤੇ ਜੋ ਅਜਿਹੀ ਬੇਹੂਦਾ ਪੋਸਟ ਲਈ ਕੈਟੀ ਨੂੰ ਫੋਲੋ ਕਰਦੇ ਹਨ।

ਇਨ੍ਹਾਂ ਹੀ ਨਹੀਂ ਕਈ ਲੋਕਾਂ ਨੇ ਕੈਟੀ ਨੂੰ ਬੇਵਕੂਫ ਵੀ ਕਿਹਾ ਤੇ ਅਜਿਹੇ ਪੋਸਟ ਨੂੰ ਤੁਰੰਤ ਹਟਾਉਣ ਲਈ ਕਿਹਾ। ਜ਼ਿਕਰਯੋਗ ਹੈ ਕਿ ਕੈਟੀ ਭਾਰਤੀ ਕਲਚਰ ਤੋਂ ਇੰਨੀ ਪ੍ਰਭਾਵਿਤ ਹੈ ਕਿ ਉਸ ਨੇ 2010 'ਚ ਰਸੇਬ ਬ੍ਰੈਂਡ ਨਾਲ ਵਿਆਹ ਕਰਨ ਲਈ ਰਾਜਸਥਾਨ ਨੂੰ ਚੁਣਿਆ ਸੀ। ਉਸ ਨੇ ਭਾਰਤੀ ਪਰੰਪਰਾ ਦੇ ਮੁਤਾਬਕ ਵਿਆਹ ਕੀਤਾ ਤੇ ਵਿਆਹ ਦੌਰਾਨ ਸੱਤ ਫੇਰੇ ਵੀ ਲਏ ਸਨ।


Tags: ਕੈਟੀ ਪੈਰੀ ਗਾਇਕਾ ਹਿੰਦੂ ਦੇਵੀ Katy Perry singer Hindu goddess