FacebookTwitterg+Mail

ਐਮਰਜੈਂਸੀ 'ਤੇ ਆਧਾਰਿਤ ਮਧੁਰ ਭੰਡਾਰਕਰ ਦੀ ਫਿਲਮ 'ਇੰਦੁ ਸਰਕਾਰ' ਦਾ ਟਰੇਲਰ ਰਿਲੀਜ਼ (ਵੀਡੀਓ)

indu sarkar
16 June, 2017 06:00:59 PM

ਮੁੰਬਈ— ਫਿਲਮ ਨਿਰਦੇਸ਼ਕ ਮਧੁਰ ਭੰਡਾਰਕਰ ਦੀ ਫਿਲਮ 'ਇੰਦੁ ਸਰਕਾਰ' ਦਾ ਅੱਜ ਟਰੇਲਰ ਰਿਲੀਜ਼ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਐਮਰਜੈਂਸੀ ਦੇ ਸਮੇਂ 'ਤੇ ਆਧਾਰਿਤ ਇਸ ਫਿਲਮ 'ਚ ਨੀਲ ਨਿਤਿਨ ਮੁਕੇਸ਼ ਅਤੇ ਕੀਰਤੀ ਕੁਲਹਾਰੀ ਅਤੇ ਅਨੁਪਮ ਖੇਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਇਹ ਸਾਫ ਹੋ ਜਾਂਦਾ ਹੈ ਕਿ ਫਿਲਮ ਦੇਸ਼ ਦੀ ਆਮ ਜਨਤਾ ਦੀ ਕਹਾਣੀ ਬਿਆਨ ਕਰਦੀ ਹੈ ਜਿਨ੍ਹਾਂ ਨੂੰ ਬਿਨ੍ਹਾ ਵਜ੍ਹਾ ਐਮਰਜੈਂਸੀ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਟਰੇਲਰ 'ਚ 'ਪਿੰਕ' ਫਿਲਮ 'ਚ ਪਹਿਚਾਣ ਹਾਸਲ ਕਰਨ ਵਾਲੀ ਕੀਰਤੀ ਕੁਲਹਾਰੀ ਟਰੇਲਰ 'ਚ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰਦੀ ਹੋਈ ਅਤੇ ਅਨੁਪਮ ਖੇਰ ਉਨ੍ਹਾਂ ਦਾ ਸਾਥ ਦਿੰਦੇ ਅੱਗੇ ਆਏ ਹਨ। ਇਸ ਟਰੇਲਰ 'ਚ ਨੀਲ ਨਿਤਿਨ ਬੋਲਦੇ ਹੋਏ ਦਿਖਾਈ ਦਿੰਦੇ ਹਨ ਕਿ, ''ਐਮਰਜੈਂਸੀ 'ਚ ਇਮੋਸ਼ਨ ਨਹੀਂ, ਮੇਰੇ ਆਰਡਰ ਚੱਲਦੇ ਹਨ''। ਇਸ ਫਿਲਮ 'ਚ ਸੁਪ੍ਰਿਆ ਮੋਹਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਬੀਤੇ ਦਿਨੀਂ ਇਸ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਸੀ ਜਿਸ 'ਚ ਨੀਲ ਨਿਤਿਨ ਸੰਜੇ ਗਾਂਧੀ ਦੀ ਲੁਕ 'ਚ ਦਿਖਾਈ ਦੇ ਰਹੇ ਹਨ। ਇਹ ਫਿਲਮ ਸਿਨੇਮਾਘਰਾਂ 'ਚ 28 ਜੁਲਾਈ ਨੂੰ ਰਿਲੀਜ਼ ਹੋਵੇਗੀ।


Tags: Indu Sarkar Anupam Kher Neil Nitin MukeshtrailerHindi Film ਮਧੁਰ ਭੰਡਾਰਕਰ ਇੰਦੁ ਸਰਕਾਰ