FacebookTwitterg+Mail

ਇੰਟੀਮੇਟ ਸੀਨ ਦੌਰਾਨ ਜਦੋਂ ਵੱਸੋਂ ਬਾਹਰ ਹੋਏ ਐਕਟਰਜ਼, ਕੱਟ ਬੋਲਣ ਦੇ ਬਾਵਜੂਦ ਵੀ ਨਾ ਕਰ ਸਕੇ ਕੰਟਰੋਲ

intimate scene in bollywood
07 June, 2018 04:01:27 PM

ਮੁੰਬਈ (ਬਿਊਰੋ)— ਜਦੋਂ ਫਿਲਮ 'ਚ ਕੋਈ ਇੰਟੀਮੇਟ ਸੀਨ ਆਉਂਦਾ ਹੈ ਤਾਂ ਦਰਸ਼ਕਾਂ ਦੇ ਮਨ 'ਚ ਹਮੇਸ਼ਾ ਇਹ ਖਿਆਲ ਜ਼ਰੂਰ ਆਉਂਦਾ ਹੋਵੇਗਾ ਕਿ ਇੰਨੇ ਲੋਕਾਂ ਸਾਹਮਣੇ ਐਕਟਰਜ਼ ਅਜਿਹੇ ਸੀਨਜ਼ ਨੂੰ ਕਿਵੇਂ ਕਰਦੇ ਹੋਣਗੇ। ਕੁਝ ਅਭਿਨੇਤਾ-ਅਭਿਨੇਤਰੀਆਂ ਇੰਟੀਮੇਟ ਸੀਨ ਕਰਨ 'ਚ ਹਿਚਕਚਾਉਂਦੇ ਵੀ ਹਨ। ਤੁਹਾਨੂੰ ਦੱਸ ਦੇਈਏ ਕਿ ਕੋਈ ਵੀ ਸੀਨ ਕਰਦੇ ਸਮੇਂ ਸੈੱਟ 'ਤੇ ਸੈਕੜਾਂ ਦੀ ਗਿਣਤੀ 'ਚ ਲੋਕਾਂ ਹੁੰਦੇ ਹਨ। ਅਜਿਹੇ 'ਚ ਇੰਟੀਮੇਟ ਸੀਨ ਕਰਨੇ ਸੌਖੇ ਨਹੀਂ ਹੁੰਦੇ। ਅਜਿਹਾ ਬਹੁਤ ਵਾਰ ਹੋਇਆ ਕਿ ਲਵ ਮੇਕਿੰਗ ਸੀਨ ਕਰਦੇ ਸਮੇਂ ਸਟਾਰਜ਼ ਬੇਕਾਬੂ ਹੋ ਗਏ ਪਰ ਅਜਿਹੇ ਸੀਨ ਦੌਰਾਨ ਜੇਕਰ ਅਦਾਕਾਰ-ਅਦਾਕਾਰਾਂ ਵੱਸੋਂ ਬਾਹਰ ਹੋ ਜਾਣ ਤਾਂ ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਕਈ ਸਟਾਰਜ਼ ਨਾਲ ਅਜਿਹਾ ਹੋਇਆ ਵੀ ਹੈ ਜਦੋਂ ਕੱਟ ਬੋਲਣ ਦੇ ਬਾਵਜੂਦ ਵੀ ਇਨ੍ਹਾਂ ਦਾ ਸ਼ੂਟ ਚਾਲੂ ਰਿਹਾ ਸੀ। 

Punjabi Bollywood Tadka
ਸਿਧਾਰਥ ਮਲਹੋਤਰਾ ਅਤੇ ਜੈਕਲੀਨ ਫਰਨਾਂਡੀਜ਼ ਦੀ ਫਿਲਮ 'ਦਿ ਜੈਂਟਲਮੈਨ' 'ਚ ਇਕ ਲਵ ਮੇਕਿੰਗ ਸੀਨ ਸੀ। ਇਸ ਸੀਨ ਦੀ ਸ਼ੂਟਿੰਗ ਦੌਰਾਨ ਦੋਵੇਂ ਇੰਝ ਵੱਸੋਂ ਬਾਹਰ ਹੋਏ ਕਿ ਕੱਟ ਬੋਲਣ ਦੇ ਬਾਵਜੂਦ ਵੀ ਇਕ-ਦੂਜੇ 'ਚ ਗੁਆਚੇ ਰਹੇ। ਅਜਿਹਾ ਪਹਿਲਾ ਮਾਮਲਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਕਈ ਫਿਲਮਾਂ 'ਚ ਇਸ ਤਰ੍ਹਾਂ ਹੋ ਚੁੱਕਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪਿਆ ਹੈ।

Punjabi Bollywood Tadka
ਰੁਸਲਾਨ ਮੁਮਤਾਜ਼ ਅਤੇ ਚੇਤਨਾ ਦੀ ਫਿਲਮ 'ਆਈ ਡੋਂਟ ਲਵ ਯੂ' 'ਚ ਫਿਲਮਾਇਆ ਕਿੱਸ ਸੀਨ ਦੋਹਾਂ ਨੂੰ ਇਕ ਵੱਖਰੇ ਲੈਵਲ 'ਤੇ ਲੈ ਗਿਆ ਸੀ। ਦੋਹਾਂ ਵਿਚਕਾਰ ਲਵ ਮੇਕਿੰਗ ਸੀਨ ਚੱਲ ਰਿਹਾ ਸੀ। ਰੁਸਲਾਨ ਅਜਿਹੇ ਇੰਟੀਮੇਟ ਹੋਏ ਕਿ ਉਨ੍ਹਾਂ ਨੇ ਆਪਣੀ ਸਹਿ-ਅਦਾਕਾਕਾ ਚੇਤਨਾ ਦੀ ਡਰੈੱਸ ਦੀ ਜਿੱਪ ਖੋਲ੍ਹ ਦਿੱਤੀ ਅਤੇ ਡਰੈੱਸ ਹੇਠਾਂ ਖਿਸਕ ਗਈ। ਇਸ ਤੋਂ ਬਾਅਦ ਰੁਸਲਾਨ ਨੇ ਚੇਤਨਾ ਤੋਂ ਮੁਆਫੀ ਵੀ ਮੰਗੀ ਸੀ।

Punjabi Bollywood Tadka
ਇਸੇ ਤਰ੍ਹਾਂ ਵਿਨੋਦ ਖੰਨਾ ਅਤੇ ਡਿੰਪਲ ਕਪਾਡੀਆ ਦੀ ਫਿਲਮ 'ਪ੍ਰੇਮ ਧਰਮ' 'ਚ ਵੀ ਇਕ ਕਿੱਸ ਸੀਨ ਸੀ। ਮੀਂਹ 'ਚ ਡਾਂਸ ਕਰਦੀ ਡਿੰਪਲ ਨੂੰ ਵਿਨੋਦ ਖੰਨਾ ਕਿੱਸ ਕਰ ਰਹੇ ਸਨ। ਨਿਰਦੇਸ਼ਕ ਨੇ ਕੱਟ ਬੋਲ ਦਿੱਤਾ ਪਰ ਵਿਨੋਦ ਨੇ ਡਿੰਪਲ ਨੂੰ ਨਹੀਂ ਛੱਡਿਆ ਅਤੇ ਕਿੱਸ ਜਾਰੀ ਰੱਖਿਆ। ਇਸ ਤੋਂ ਬਾਅਦ ਫਿਲਮ ਨਿਰਦੇਸ਼ਕ ਮਹੇਸ਼ ਭੱਟ ਨੇ ਡਿੰਪਲ ਤੋਂ ਮੁਆਫੀ ਮੰਗੀ ਸੀ।

Punjabi Bollywood Tadka
ਅਜਿਹੀ ਹੀ ਘਟਨਾ ਮਾਧੁਰੀ ਦੀਕਸ਼ਿਤ ਅਤੇ ਵਿਨੋਦ ਖੰਨਾ ਵਿਚਕਾਰ ਵੀ ਵਾਪਰੀ ਸੀ। ਫਿਲਮ 'ਦਯਾਵਾਨ' 'ਚ ਮਾਧੁਕੀ ਨੇ ਆਪਣੇ 20 ਸਾਲ ਵੱਡੇ ਵਿਨੋਦ ਖੰਨਾ ਨਾਲ ਕਿੱਸ ਸੀਨ ਸ਼ੂਟ ਕੀਤਾ ਸੀ। ਸੀਨ ਦੌਰਾਨ ਵਿਨੋਦ ਇਕ ਵਾਰ ਫਿਰ ਬੇਕਾਬੂ ਗਏ ਸਨ ਅਤੇ ਉਨ੍ਹਾਂ ਨੇ ਮਾਧੁਰੀ ਦੇ ਬੁੱਲ੍ਹ ਤੱਕ ਕੱਟ ਲਏ ਸਨ। ਬਾਅਦ 'ਚ ਮਾਧੁਰੀ ਨੇ ਇਹ ਫਿਲਮ ਕਰਨ ਦਾ ਅਫਸੋਸ ਵੀ ਜਤਾਇਆ ਸੀ।

Punjabi Bollywood Tadka
ਅਜਿਹੀ ਹੀ ਘਟਨਾ ਮਸ਼ਹੂਰ ਅਦਾਕਾਰਾ ਜਯਾਪ੍ਰਦਾ ਨਾਲ ਵੀ ਵਾਪਰੀ ਸੀ। ਅਸਲ 'ਚ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਐਕਟਰ ਦਲੀਪ ਤਾਹਿਲ ਆਪਣਾ ਕੰਟਰੋਲ ਗੁਆ ਬੈਠੇ ਸਨ, ਜਿਸ ਕਾਰਨ ਜਯਾ ਨੇ ਗੁੱਸੇ 'ਚ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ ਸੀ।


Tags: Madhuri dixit Vinod KhannaRuslaan MumtazJacqueline FernandezIntimate SceneBollywood

Edited By

Chanda Verma

Chanda Verma is News Editor at Jagbani.