FacebookTwitterg+Mail

B'day Spl : ਜਾਣੋਂ ਤੁਸੀਂ ਵੀ ਇਰਫਾਨ ਖਾਨ ਦੀ ਜ਼ਿੰਦਗੀ ਨਾਲ ਜੁੜੀਆ ਇਹ ਅਣ-ਸੁਣੀਆਂ ਗੱਲਾਂ

irfan khan
08 January, 2017 04:45:55 AM
ਮੁੰਬਈ— ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਅੱਜ ਪੁਰੀ ਦੁਨੀਆ 'ਚ ਮਸ਼ਹੂਰ ਹੈ। ਇਰਫਾਨ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਿਹਾ ਹੈ। ਉਨ੍ਹਾਂ ਦਾ ਜਨਮ ਰਾਜਸਥਾਨ ਦੇ ਜੈਪੁਰ 'ਚ ਇਕ ਮੁਸਲਿਮ ਪਠਾਨ ਪਰਿਵਾਰ 'ਚ 7 ਜਨਵਰੀ 1967 ਨੂੰ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂ ਸਾਹਿਬਜਾਦੇ ਇਰਫਾਨ ਅਲੀ ਖਾਨ ਹੈ। ਉਨ੍ਹਾਂ ਨੇ ਆਪਣੀ ਬੇਹਿਤਰੀਨ ਐਕਟਿੰਗ ਨਾਲ ਦੁਨੀਆ ਭਰ ਦੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਰਫਾਨ ਅਜਿਹਾ ਕਲਾਕਾਰ ਹੈ, ਜੋ ਆਪਣੀ ਜਬਰਦਸਤ ਅਤੇ ਸ਼ਾਨਦਾਰ ਐਕਟਿੰਗ ਨਾਲ ਕਿਸੇ ਵੀ ਕਿਰਦਾਰ 'ਚ ਜਾਨ ਪਾ ਦੇਣ।
ਜ਼ਿਕਰਯੋਗ ਹੈ ਕਿ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਤਾਂ ਘਰ 'ਚ ਆਮਦਨ ਦੇ ਸ੍ਰੋਤ ਵੀ ਖਤਮ ਹੋ ਗਏ। ਉਨ੍ਹਾਂ ਨੂੰ ਘਰ ਤੋਂ ਪੈਸੇ ਮਿਲਣੇ ਬੰਦ ਹੋ ਗਏ। ਉਨ੍ਹਾਂ ਕੋਲ ਸਿਰਫ ਐੱਨ. ਐੱਸ. ਡੀ. ਤੋਂ ਮਿਲਣ ਵਾਲੀ ਫੈਲੋਸ਼ਿਪ ਦਾ ਸਹਾਰਾ ਸੀ। ਘਰੇਲੂ ਪਰੇਸ਼ਾਨੀਆ ਕਾਰਨ ਇਰਫਾਨ ਦਾ ਹੌਸਲਾ ਟੁੱਟਣ ਲੱਗ ਗਿਆ ਸੀ। ਉਸ ਸਮੇਂ ਉਸ ਨਾਲ ਪੜਨ ਵਾਲੀ ਇਕ ਲੜਕੀ ਉਸ ਦਾ ਸਹਾਰਾ ਬਣੀ। ਬਹੁਮੁੱਖੀ ਪ੍ਰਤਿਭਾ ਦੇ ਅਭਿਨੇਤਾ ਇਰਫਾਨ ਪਰਦੇ 'ਤੇ ਭਾਵੇਂ ਹੀ ਗੰਭੀਰ ਐਕਟਿੰਗ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਲੈਂਦੇ ਹਨ ਪਰ ਉਹ ਕਾਫੀ ਰੋਮਾਂਟਿਕ ਕਿਸਮ ਦਾ ਅਭਿਨੇਤਾ ਹੈ।

Tags: ਇਰਫਾਨ ਖਾਨਗੰਭੀਰ ਐਕਟਿੰਗਮੁਸਲਿਮ ਪਠਾਨ ਪਰਿਵਾਰIrfan Khan serious acting Muslim Pathan family