FacebookTwitterg+Mail

ਇਰਫਾਨ ਖਾਨ ਦੀ ਫਿਲਮ 'ਨੋ ਬੈੱਡ ਆਫ ਰੋਜ਼ੇਜ਼' ਉੱਤੇ ਬੰਗਲਾਦੇਸ਼ 'ਚ ਰੋਕ

irrfan khan
19 February, 2017 09:41:56 AM
ਲਾਸ ਏਂਜਲਸ—ਭਾਰਤੀ ਅਦਾਕਾਰ ਇਰਫਾਨ ਖਾਨ ਦੀ ਫਿਲਮ 'ਨੋ ਬੈੱਡ ਆਫ ਰੋਜ਼ੇਜ਼' ਉੱਤੇ ਬੰਗਲਾਦੇਸ਼ ਵਿਚ ਰੋਕ ਲਗਾ ਦਿੱਤੀ ਗਈ ਹੈ। ਫਿਲਮ ਦਾ ਨਿਰਮਾਣ ਬੰਗਲਾਦੇਸ਼ੀ ਫਿਲਮਕਾਰ ਮੁਸਤਫਾ ਸਰਵਰ ਫਾਰੂਖੀ ਅਤੇ ਇਰਫਾਨ ਨੇ ਮਿਲ ਕੇ ਕੀਤਾ ਹੈ। ਬੰਗਲਾਦੇਸ਼ੀ ਅਤੇ ਭਾਰਤੀ ਮੀਡੀਆ ਵਿਚ ਇਸ ਤਰ੍ਹਾਂ ਦੀਆਂ ਅਟਕਲਾਂ ਹਨ ਕਿ ਇਹ ਫਿਲਮ ਸਵ. ਬੰਗਲਾਦੇਸ਼ੀ ਲੇਖਕ ਅਤੇ ਫਿਲਮਕਾਰ ਹਿਮਾਂਯੂ ਅਹਿਮਦ ਦੇ ਜੀਵਨ 'ਤੇ ਆਧਾਰਿਤ ਹੈ, ਜਿਨ੍ਹਾਂ ਨੇ 27 ਸਾਲ ਪੁਰਾਣਾ ਵਿਆਹ ਤੋੜ ਕੇ ਆਪਣੇ ਤੋਂ 33 ਸਾਲ ਛੋਟੀ ਅਦਾਕਾਰਾ ਨਾਲ ਵਿਆਹ ਕਰਵਾਇਆ ਸੀ। ਫਾਰੂਖੀ ਨੇ ਨਾਂਹ ਕੀਤੀ ਕਿ ਇਹ ਫਿਲਮ ਅਹਿਮਦ ਦੀ ਜ਼ਿੰਦਗੀ 'ਤੇ ਆਧਾਰਿਤ ਹੈ।

Tags: Irrfan KhanStarringNo Bed of RosesHumayun Ahmedਇਰਫਾਨ ਖਾਨਨੋ ਬੈੱਡ ਆਫ ਰੋਜ਼ੇਜ਼