FacebookTwitterg+Mail

ਜਲਦ ਹੀ ਨਜ਼ਰ ਆਵੇਗਾ, ਇਸ ਅਭਿਨੇਤਾ ਦਾ ਕੂਲ ਰੋਮਾਂਟਿਕ ਅਵਤਾਰ !

irrfan khan
25 February, 2017 12:37:24 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਇਰਫਾਨ ਖਾਨ ਜਲਦ ਹੀ ਰੋਮਾਂਟਿਕ ਕਿਰਦਾਰ 'ਚ ਨਜ਼ਰ ਆਉਣਗੇ। ਇਨ੍ਹੀ ਦਿਨੀਂ ਉਹ ਆਪਣੀ ਆਉਣ ਵਾਲੀ ਦੀ ਸ਼ੂਟਿੰਗ ਰੇਵਾੜੀ 'ਚ ਕਰ ਰਹੇ ਹਨ। ਇਰਫਾਨ ਖਾਨ ਇੱਕ ਵਾਰ ਫਿਰ ਰੋਮਾਂਟਿਕ ਕਾਮੇਡੀ ਕਰਦੇ ਨਜ਼ਰ ਆਉਣਗੇ। ਤਨੂਜਾ ਚੰਦਰਾ ਦੀ ਫਿਲਮ ਦੀ ਸ਼ੂਟਿੰਗ ਇਨ੍ਹੀ ਦਿਨੀਂ ਰਾਜਸਥਾਨ ਦੇ ਰੇਵਾੜੀ ਸ਼ਹਿਰ 'ਚ ਕਰ ਰਹੇ ਹਨ। ਇਰਫਾਨ ਨੇ ਭਾਰਤ ਦੇ ਸਭ ਤੋਂ ਪੁਰਾਣੇ ਭਾਫ ਇੰਜਣ, 'ਫੇਅਰੀ ਕਵੀਨ' ਦੇ ਪਿਛੋਕੜ 'ਚ ਹੈਟ-ਸਨਗਲਾਸੇਜ਼ ਦੇ ਅੰਦਾਜ਼ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ, ਇੱਕ ਇੰਟਰਵਿਊ ਦੌਰਾਨ ਇਰਫਾਨ ਖਾਨ ਨੇ ਦੱਸਿਆ ਸੀ ਕਿ, ''ਮੈਂ ਜਲਦ ਹੀ ਰੋਮਾਂਟਿਕ ਫਿਲਮਾਂ 'ਚ ਨਜ਼ਰ ਆਵਾਂਗਾ। ਇਹ ਫਿਲਮਾਂ ਪਰੰਪਰਿਕ ਬਾਲੀਵੁੱਡ ਫਿਲਮਾਂ ਵਰਗੀਆਂ ਨਹੀਂ ਹੋਣਗੀਆਂ। ਜ਼ਾਹਰ ਹੈ ਕਿ, ਮੈਂ ਰੁੱਖਾਂ ਪਿੱਛੇ ਨੱਚਣ ਵਾਲਾ ਰੋਮਾਂਟਿਕ ਕਿਰਦਾਰ ਨਹੀਂ ਕਰਾਂਗਾ ਪਰ ਮੇਰੀ ਗਹਿਰੀ ਛਾਪ ਇਨ੍ਹਾਂ ਕਿਰਦਾਰਾਂ 'ਚ ਵੀ ਨਜ਼ਰ ਆਵੇਗੀ। ਗਾਣੇ ਵੀ ਹੋਣਗੇ ਪਰ ਉਨ੍ਹਾਂ 'ਚ ਤੁਹਾਨੂੰ ਮੇਰੀ ਮੌਜੂਦਗੀ ਦਾ ਅਹਿਸਾਸ ਸੁਣਨ ਤੋਂ ਹੀ ਹੋ ਜਾਵੇਗਾ।''

Tags: Irrfan KhanFairy QueenRajasthan Rewari cool romantic styleTanuja Chandraਇਰਫਾਨ ਖਾਨ ਕੂਲ ਰੋਮਾਂਟਿਕ