FacebookTwitterg+Mail

ਫਿਲਮ 'ਹਿੰਦੀ ਮੀਡੀਅਮ' ਦਾ ਜ਼ਬਰਦਸਤ ਟਰੇਲਰ ਹੋਇਆ ਰਿਲੀਜ਼ (ਵੀਡੀਓ)

06 April, 2017 06:21:51 PM

ਮੁੰਬਈ— ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦੀ ਹਰ ਫਿਲਮ 'ਚ ਕੁਝ ਨਵਾਂ ਹੀ ਦੇਖਣ ਨੂੰ ਮਿਲਦਾ ਹੈ। ਹਾਲ ਹੀ 'ਚ ਇਰਫਾਨ ਖਾਨ ਦੀ ਆਉਣ ਵਾਲੀ ਫਿਲਮ 'ਹਿੰਦੀ ਮੀਡੀਅਮ' ਦਾ ਇਕ ਜਬਰਦਸਤ ਟਰੇਲਰ ਲਾਂਚ ਕੀਤਾ ਗਿਆ ਹੈ। ਫਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਤੁਸੀਂ ਵੀ ਇਸ ਦੀ ਤਾਰੀਫ ਕੀਤੇ ਬਿਨਾ ਨਹੀਂ ਰਹਿ ਪਾਉਗੇ। ਇਰਫਾਨ ਅਤੇ ਸਭਾ ਇਕ ਛੋਟੀ ਜਿਹੀ ਬੱਚੀ ਦੇ ਮਾਤਾ ਪਿਤਾ ਹਨ ਜੋ ਆਪਣੀ ਬੇਟੀ ਦਾ ਦਾਖਲਾ ਇਕ ਵੱਡੇ ਸਕੂਲ 'ਚ ਕਰਾਉਣਾ ਚਾਹੁੰਦੇ ਹਨ।

ਜ਼ਿਕਰਯੋਗ ਹੈ ਕਿ ਟਰੇਲਰ 'ਚ ਇਹ ਦਿਖਾਇਆ ਗਿਆ ਹੈ ਕਿ ਵਧੀਆ ਇੰਗਲਿਸ਼ ਮੀਡੀਅਮ ਸਕੂਲ 'ਚ ਐਡਮੀਸ਼ਨ ਕਰਾਉਣ ਲਈ ਉਨ੍ਹਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜੋ ਕਿ ਸਮਾਜ ਦੀ ਅਸਲ ਸਚਾਈ ਹੈ। ਇਸ ਫਿਲਮ ਦਾ ਨਿਰਦੇਸ਼ਕ ਸਾਕੇਤ ਚੋਧਰੀ ਨੇ ਕੀਤਾ ਹੈ। ਇਸ ਤੋਂ ਪਹਿਲਾਂ ਉਹ ਫਿਲਮ 'ਪਿਆਰ ਦੇ ਸਾਈਡਇਫੈਕਟ' ਵਰਗੀਆਂ ਫਿਲਮਾਂ ਦਾ ਨਿਰਦੇਸ਼ਕ ਕਰ ਚੁੱਕੇ ਹਨ।


Tags: Irrfan Khan Saba Qamar Hindi Medium English Medium ਇਰਫਾਨ ਖਾਨ ਹਿੰਦੀ ਮੀਡੀਅਮ