FacebookTwitterg+Mail

ਇਰਫਾਨ ਖਾਨ ਨੇ ਕੀਤਾ ਆਪਣੀ ਬੀਮਾਰੀ ਦਾ ਖੁਲਾਸਾ, ਵਿਦੇਸ਼ 'ਚ ਕਰਵਾਉਣਗੇ ਇਲਾਜ

irrfan khan
16 March, 2018 03:53:26 PM

ਮੁੰਬਈ(ਬਿਊਰੋ)— ਕੁਝ ਦਿਨਾਂ ਪਹਿਲਾਂ ਅਦਾਕਾਰ ਇਰਫਾਨ ਖਾਨ ਨੇ ਇਕ ਟਵੀਟ ਕਰ ਕੇ ਖੁਦ ਨੂੰ ਗੰਭੀਰ ਬੀਮਾਰੀ ਹੋਣ ਦੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਬੀਮਾਰੀ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਸਾਹਮਣੇ ਆਉਣ ਲੱਗ ਪਈਆਂ। ਉਸ ਸਮੇਂ ਉਨ੍ਹਾਂ ਦੀ ਪਤਨੀ ਤੇ ਫਿਲਮ ਇੰਡਸਟਰੀ ਦੇ ਕੁਝ ਦੋਸਤਾਂ ਨੇ ਉਨ੍ਹਾਂ ਦੀ ਬੀਮਾਰੀ 'ਤੇ ਗਲਤ ਖਬਰਾਂ ਨਾ ਫੈਲਾਉਣ ਦੀ ਬੇਨਤੀ ਕੀਤੀ ਸੀ। ਹੁਣ ਇਰਫਾਨ ਖਾਨ ਨੇ ਖੁਦ ਟਵੀਟ ਕਰ ਕੇ ਆਪਣੀ ਬੀਮਾਰੀ ਦਾ ਖੁਲਾਸਾ ਕਰ ਦਿੱਤਾ ਹੈ।

ਇਰਫਾਨ ਖਾਨ ਨੇ ਟਵੀਟ ਕਰਦਿਆਂ ਲਿਖਿਆ— ''ਜ਼ਿੰਦਗੀ 'ਚ ਅਚਾਨਕ ਕੁਝ ਅਜਿਹਾ ਹੋ ਜਾਂਦਾ ਹੈ, ਜੋ ਤੁਹਾਨੂੰ ਅੱਗੇ ਲੈ ਕੇ ਜਾਂਦਾ ਹੈ। ਮੇਰੀ ਜ਼ਿੰਦਗੀ ਦੇ ਪਿਛਲੇ ਕੁਝ ਦਿਨ ਅਜਿਹੇ ਹੀ ਰਹੇ ਹਨ। ਮੈਨੂੰ ਨਿਊਰੋਇੰਡੋਕਰਾਈਨ ਟਿਊਮਰ ਨਾਂ ਦੀ ਬੀਮਾਰੀ ਹੋਈ ਹੈ ਪਰ ਮੇਰੇ ਕੋਲ੍ਹ ਮੌਜੂਦ ਲੋਕਾਂ ਦੇ ਪਿਆਰ ਤੇ ਤਾਕਤ ਨੇ ਮੇਰੇ ਵਿੱਚ ਉਮੀਦ ਜਗਾਈ ਹੈ।'' ਉਨ੍ਹਾਂ ਅੱਗੇ ਲਿਖਿਆ, ''ਇਸ ਦੇ ਇਲਾਜ ਲਈ ਮੈਂ ਵਿਦੇਸ਼ ਜਾ ਰਿਹਾ ਹਾਂ। ਮੇਰੀ ਸਾਰਿਆ ਤੋਂ ਇਹੀ ਪ੍ਰਾਰਥਨਾ ਹੈ ਕਿ ਮੇਰੇ ਲਈ ਦੁਆਵਾਂ ਕਰਦੇ ਰਹਿਣ।

ਮੇਰੀ ਬੀਮਾਰੀ ਨੂੰ ਲੈ ਕੇ ਜੋ ਅਫਵਾਹ ਫੈਲਾਈ ਜਾ ਰਹੀ ਹੈ, ਉਨ੍ਹਾਂ ਲਈ ਦੱਸ ਦਿਆਂ ਕਿ ਨਿਊਰੋ ਹਮੇਸ਼ਾ ਬ੍ਰੇਨ ਲਈ ਨਹੀਂ ਹੁੰਦਾ। ਜਿਨ੍ਹਾਂ ਲੋਕਾਂ ਨੇ ਮੇਰੇ ਬਿਆਨ ਦੀ ਉਡੀਕ ਕੀਤੀ, ਮੈਨੂੰ ਉਮੀਦ ਹੈ ਕਿ ਮੈਂ ਫਿਰ ਤੋਂ ਹੋਰ ਕਹਾਣੀ ਲੈ ਕੇ ਵਾਪਸ ਆਵਾਂਗਾ। ਜ਼ਿਕਰਯੋਗ ਹੈ ਕਿ ਇਰਫਾਨ ਨੇ ਕੁਝ ਦਿਨਾਂ ਪਹਿਲਾਂ ਟਵੀਟ ਰਾਹੀਂ ਖੁਦ ਨੂੰ ਗੰਭੀਰ ਬੀਮਾਰੀ ਹੋਣ ਦਾ ਜ਼ਿਕਰ ਕੀਤਾ ਸੀ।

 


Tags: Irrfan KhanTwitter PostNeuroendocrine Tumourਇਰਫਾਨ ਖਾਨਨਿਊਰੋਇੰਡੋਕਰਾਈਨ ਟਿਊਮਰ

Edited By

Chanda Verma

Chanda Verma is News Editor at Jagbani.