FacebookTwitterg+Mail

ਇਰਫਾਨ ਖਾਨ ਦੀ ਗੰਭੀਰ ਬੀਮਾਰੀ ਬਾਰੇ ਜਾਣੋ ਵਿਸਥਾਰ 'ਚ, ਇਹ ਹਨ ਲੱਛਣ

irrfan khan
17 March, 2018 10:30:57 AM

ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰ ਇਰਫਾਨ ਖਾਨ ਇਸ ਸਮੇਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ। ਇਸ ਦੇ ਇਲਾਜ ਲਈ ਉਨ੍ਹਾਂ ਨੇ ਵਿਦੇਸ਼ ਜਾਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੂੰ ਨਿਊਰੋਐਂਡੋਕਰਾਈਨ ਟਿਊਮਰ ਦੱਸਿਆ ਜਾ ਰਿਹਾ ਹੈ, ਜੋ ਕਿ ਦੱਸ ਲੱਖ 'ਚੋਂ ਇਕ ਨੂੰ ਇਹ ਬੀਮਾਰੀ ਹੁੰਦੀ ਹੈ। ਆਓ ਇਸ ਬੀਮਾਰੀ ਦੇ ਬਾਰੇ 'ਚ ਥੋੜ੍ਹਾ ਵਿਸਥਾਰ 'ਚ ਜਾਣੀਏ।

Punjabi Bollywood Tadka

ਹਾਰਮੋਨਸ ਨੂੰ ਪੈਦਾ ਕਰਨਾ ਵਾਲਾ ਸਰੀਰ ਦਾ ਐਂਡੋਕਰਾਈਨ ਸਿਸਟਮ ਬਾਡੀ ਸੈਲਸ ਨਾਲ ਬਣਿਆ ਹੁੰਦਾ ਹੈ। ਇਹ ਹਾਰਮੋਨਸ ਹੋਰ ਕੁਝ ਨਹੀਂ ਬਲਕਿ ਕੈਮੀਕਲ ਤੱਤ ਹੁੰਦੇ ਹਨ, ਜੋ ਨਾੜੀਆਂ ਰਾਹੀਂ ਪ੍ਰਵਾਹ ਕਰਦੇ ਹਨ ਤੇ ਸਰੀਰ ਦੇ ਬਾਕੀ ਅੰਗਾਂ ਨੂੰ ਕਾਰਜ ਕਰਨ 'ਚ ਮਦਦ ਕਰਦੇ ਹਨ। ਜਾਣਕਾਰੀ ਮੁਤਾਬਕ ਟਿਊਮਰ (ਰਸੌਲੀ) ਸਰੀਰ 'ਚ ਉਸ ਭਾਗ ਨੂੰ ਕਿਹਾ ਜਾਂਦਾ ਹੈ, ਜੋ ਆਊਟ ਆਫ ਕੰਟਰੋਲ ਹੋ ਕੇ ਲਗਾਤਾਕ ਵੱਧਦਾ ਜਾਂਦਾ ਹੈ।

Punjabi Bollywood Tadka

ਹੌਲੀ-ਹੌਲੀ ਮਾਂਸ ਦਾ ਇੱਕਠ ਬਣਨ ਲੱਗਦਾ ਹੈ ਪਰ ਹਰ ਟਿਊਮਰ ਖਤਰਨਾਕ ਨਹੀਂ ਹੁੰਦਾ। ਇਸ ਦੇ ਕੈਂਸਰ ਬਣਨ ਦੇ ਬਹੁਤ ਘੱਟ ਚਾਂਸ ਹੁੰਦੇ ਹਨ ਪਰ ਕੈਂਸਰ ਵਾਲਾ ਟਿਊਮਰ ਬੇਹੱਦ ਖਤਰਨਾਕ ਸਿੱਧ ਹੁੰਦਾ ਹੈ ਤੇ ਜੇਕਰ ਇਸ ਦਾ ਸ਼ੁਰੂਆਤੀ ਪੜਾਅ 'ਚ ਪਤਾ ਨਾ ਲੱਗੇ ਤਾਂ ਇਹ ਤੇਜ਼ੀ ਨਾਲ ਵੱਧ ਕੇ ਸਰੀਰ ਦੇ ਬਾਕੀ ਅੰਗਾਂ 'ਚ ਵੀ ਫੈਲ ਜਾਂਦਾ ਹੈ, ਜਦਕਿ ਅਜਿਹਾ ਟਿਊਮਰ, ਜਿਸ 'ਚ ਕੈਂਸਰ ਨਹੀਂ ਹੈ ਉਹ ਵੱਧਦਾ ਤਾਂ ਹੈ ਪਰ ਸਰੀਰ ਦੇ ਬਾਕੀ ਹਿੱਸਿਆਂ 'ਚ ਨਹੀਂ ਫੈਲਦਾ ਤੇ ਇਸ ਨੂੰ ਬਿਨਾਂ ਕਿਸੇ ਨੁਕਸਾਨ ਦੇ ਆਸਾਨੀ ਨਾਲ ਹਟਾਇਆ ਵੀ ਜਾ ਸਕਦਾ ਹੈ।

Punjabi Bollywood Tadka

ਸਰੀਰ 'ਚ ਜਿਸ ਜਗ੍ਹਾ ਹਾਰਮੋਨਸ ਬਣਦੇ ਤੇ ਰਿਲੀਜ਼ ਹੁੰਦੇ ਹਨ, ਉੱਥੇ ਇਸ ਤਰ੍ਹਾਂ ਦਾ ਟਿਊਮਰ ਆਪਣੀ ਜਗ੍ਹਾ ਬਣਾ ਲੈਂਦਾ ਹੈ, ਕਿਉਂਕਿ ਟਿਊਮਰ ਵੀ ਹਾਰਮੋਨਸ ਬਣਾ ਸਕਦਾ ਹੈ। ਇਸ ਲਈ ਇਹ ਹਾਰਮੋਨਸ ਵਾਲੀ ਜਗ੍ਹਾ ਫੈਲਦੇ ਹਨ ਤੇ ਇਸੇ ਕਾਰਨ ਇਹ ਬਹੁਤ ਹੀ ਖਤਰਨਾਕ ਬੀਮਾਰੀ ਨੂੰ ਜਨਮ ਦਿੰਦਾ ਹੈ। ਅਸਲ 'ਚ ਜਿਨ੍ਹਾਂ ਸੈਲਸ 'ਚ ਇਹ ਟਿਊਮਰ ਪੈਦਾ ਹੁੰਦਾ ਹੈ, ਉਹ ਹਾਰਮੋਨਸ ਬਣਾਉਣ ਵਾਲੇ ਐਂਡੋਕਰਾਈਨ ਸੈਲਸ ਤੇ ਨਰਵ ਸੈਲਸ ਦਾ ਕਾਂਬੀਨੇਸ਼ਨ ਹੁੰਦੇ ਹਨ।

Punjabi Bollywood Tadka

ਇਰਫਾਨ ਖਾਨ ਨੇ ਆਪਣੇ ਟਵੀਟ 'ਚ ਠੀਕ ਹੀ ਲਿਖਿਆ ਹੈ ਕਿ ਨਿਊਰੋ ਦਾ ਮਤਲਬ ਸਿਰਫ ਦਿਮਾਗੀ ਨਾੜੀਆਂ ਨਾਲ ਨਹੀਂ ਹੈ। ਨਿਊਰੋਕਰਾਈਨ ਸੈਲਸ ਪੂਰੇ ਸਰੀਰ 'ਚ ਪਾਏ ਜਾਂਦੇ ਹਨ, ਜਿਵੇਂ ਫੇਫੜੇ, ਪੇਟ ਤੇ ਅੰਤੜੀਆਂ ਵੀ ਆਉਂਦੀਆਂ ਹਨ। ਨਿਊਰੋਐਂਡੇਕਰਾਈਨ ਸੈਲਸ ਸਾਡੇ ਸਰੀਰ 'ਚ ਕਈ ਤਰ੍ਹਾਂ ਦੇ ਕੰਮ ਕਰਦੇ ਹਨ, ਜਿਵੇਂ ਸਰੀਰ 'ਚ ਹਵਾ ਤੇ ਖੂਨ ਦੇ ਵਹਾਅ ਨੂੰ ਫੈਫੜਿਆਂ ਰਾਹੀਂ ਬਣਾਏ ਰੱਖਣਾ ਆਦਿ।

Punjabi Bollywood Tadka
ਲੱਛਣ
ਘਬਰਾਹਟ, ਬੁਖਾਰ, ਸਿਰਦਰਦ, ਪਸੀਨਾ ਆਉਣਾ, ਜੀ ਮਚਲਣਾ, ਹਾਈ ਬਲੱਡ ਪ੍ਰੈਸ਼ਰ, ਉਲਟੀ, ਚਿਪਚਿਪੀ ਚਮੜੀ, ਪਲਸ ਦੇ ਤੇਜ਼ ਚੱਲਣਾ ਤੇ ਦਿਲ 'ਚ ਘਬਰਾਹਟ।
ਇਹ ਬੀਮਾਰੀ ਕਦੋਂ, ਕਿਸ ਨੂੰ ਹੋ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ। ਉਂਝ ਇਹ ਬੀਮਾਰੀ 40 ਤੋਂ 60 ਸਾਲ ਦੇ ਵਰਗ ਦੇ ਲੋਕਾਂ 'ਚ ਪਾਈ ਜਾਂਦੀ ਹੈ।


Tags: Irrfan KhanNeuroendocrine Tumourਇਰਫਾਨ ਖਾਨSymptomsਨਿਊਰੋਇੰਡੋਕਰਾਈਨ ਟਿਊਮਰ

Edited By

Chanda Verma

Chanda Verma is News Editor at Jagbani.