FacebookTwitterg+Mail

ਇਕੱਠੇ ਨਜ਼ਰ ਆ ਸਕਦੇ ਹਨ ਕੰਗਨਾ ਰਣੌਤ ਤੇ ਇਰਫਾਨ ਖਾਨ

irrfan khan kangana ranaut to come together for film on begum akhtar
07 October, 2015 10:36:47 PM
ਨਵੀਂ ਦਿੱਲੀ- ਸ਼੍ਰੀ ਅਨੂਪ ਜਲੋਟਾ ਪ੍ਰੋਡਕਸ਼ਨ ਤੇ ਏ ਮੁਹੱਬਤ ਪ੍ਰੋਡਕਸ਼ਨ ਨੇ ਮੰਗਲਵਾਰ ਨੂੰ ਪ੍ਰਸਿੱਧ ਗਜ਼ਲ ਤੇ ਠੁਮਰੀ ਗਾਇਕਾ ਬੇਗਮ ਅਖਤਰ ਦੇ ਜੀਵਨ 'ਤੇ ਫਿਲਮ ਬਣਾਉਣ ਦਾ ਐਲਾਨ ਕੀਤਾ, ਜਿਸ 'ਚ ਉਸ ਦੇ ਜੀਵਨ ਦੇ ਵੱਖ-ਵੱਖ ਮੋੜਾਂ ਨੂੰ ਦਰਸਾਇਆ ਜਾਵੇਗਾ। ਬੇਗਮ ਅਖਥਰ 'ਤੇ ਬਣਨ ਵਾਲੀ ਫਿਲਮ 'ਏ ਮੁਹੱਬਤ' ਲਈ ਜੇਕਰ ਚੀਜ਼ਾਂ ਯੋਜਨਾ ਮੁਤਾਬਕ ਰਹੀਆਂ ਤਾਂ ਕੰਗਨਾ ਰਣੌਤ ਤੇ ਇਰਫਾਨ ਖਾਨ ਨੂੰ ਪਹਿਲੀ ਵਾਰ ਇਕੱਠਿਆਂ ਕੰਮ ਕਰਦਿਆਂ ਦੇਖਿਆ ਜਾਵੇਗਾ। ਪਦਮਭੂਸ਼ਣ ਨਾਲ ਸਨਮਾਨਿਤ ਬੇਗਮ ਅਖਤਰ ਭਾਰਤੀ ਸ਼ਾਸਤਰੀ ਸੰਗੀਤ 'ਚ ਇਕ ਮਿਸਾਲ ਹੈ।
ਫਿਲਮਕਾਰ ਕੇਤਮ ਮਹਿਤਾ ਵਲੋਂ ਨਿਰਦੇਸ਼ਿਤ ਫਿਲਮ 'ਚ ਅਭਿਨੇਤਾ ਇਰਫਾਨ ਨੂੰ ਮੁੱਖ ਕਿਰਦਾਰ 'ਚ ਦੇਖਿਆ ਜਾਵੇਗਾ। ਫਿਲਮ ਲਈ ਅਜੇ ਮੁੱਖ ਮਹਿਲਾ ਕਿਰਦਾਰ 'ਤੇ ਫੈਸਲਾ ਕੀਤਾ ਜਾਣਾ ਬਾਕੀ ਹੈ ਪਰ ਕੰਗਨਾ ਨੂੰ ਇਸ ਲਈ ਚੁਣਿਆ ਜਾ ਸਕਦਾ ਹੈ। ਫਿਲਮ ਲਈ ਮਹਿਲਾ ਕਿਰਦਾਰ ਬਾਰੇ ਪੁੱਛੇ ਜਾਣ 'ਤੇ ਜਲੋਟਾ ਨੇ ਕਿਹਾ, 'ਅਸੀਂ ਕੰਗਨਾ ਰਣੌਤ ਨਾਲ ਬੇਗਮ ਅਖਤਰ ਦੇ ਜੀਵਨ ਦੇ ਇਕ ਦੌਰ ਨੂੰ ਨਿਭਾਉਣ ਲਈ ਸੰਪਰਕ ਕਰ ਰਹੇ ਹਨ।'

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਇਰਫਾਨ ਖਾਨ ਕੰਗਨਾ ਰਣੌਤ Kangana Ranaut Ifran Khan