FacebookTwitterg+Mail

Omg: ਸਲਮਾਨ ਨੂੰ ਕੈਟਰੀਨਾ ਦੀ ਭੈਣ ਦਾ ਦਿਖਿਆ ਅਸਲੀ ਰੰਗ, ਕੀ ਹੋਵੇਗਾ ਨਤੀਜਾ?

isabel kaif
14 January, 2018 12:18:59 PM

ਮੁੰਬਈ(ਬਿਊਰੋ)— ਸਲਮਾਨ ਖਾਨ ਨਾਲ ਫਿਲਮ 'ਟਾਈਗਰ ਜ਼ਿੰਦਾ ਹੈ' ਕਰਨ ਤੋਂ ਬਾਅਦ ਕੈਟਰੀਨਾ ਕੈਫ ਦੀ ਕਿਸਮਤ ਇਕ ਵਾਰ ਫਿਰ ਚਮਕ ਗਈ ਹੈ। 300 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਵਾਲੀ ਇਹ ਕੈਟਰੀਨਾ ਦੀ ਪਹਿਲੀ ਫਿਲਮ ਬਣ ਗਈ ਹੈ। ਕੈਟਰੀਨਾ ਦੀਆਂ ਪਿਛਲੀਆਂ ਫਿਲਮਾਂ ਫਲਾਪ ਰਹੀਆਂ, ਜਿਸ ਨਾਲ ਉਨ੍ਹਾਂ ਦੇ ਕਰੀਅਰ ਦਾ ਗਰਾਫ ਹੇਠਾਂ ਜਾਣ ਲੱਗਾ ਸੀ ਪਰ ਸਲਮਾਨ ਦਾ ਹੱਥ ਲੱਗਦੇ ਹੀ ਬਾਲੀਵੁੱਡ 'ਚ ਉਨ੍ਹਾਂ ਦੀ ਡਿਮਾਂਡ ਵੱਧ ਗਈ।

Punjabi Bollywood Tadkaਕੈਟਰੀਨਾ ਨੂੰ ਸਫਲਤਾ ਦੀ ਪੌੜੀ ਚੜ੍ਹਾਉਣ ਤੋਂ ਬਾਅਦ ਹੁਣ ਸਲਮਾਨ ਦੀ ਨਜ਼ਰ ਉਨ੍ਹਾਂ ਦੀ ਭੈਣ ਇਜ਼ਾਬੇਲ 'ਤੇ ਹੈ। ਖ਼ਬਰਾਂ ਦੀ ਮੰਨੀਏ ਤਾਂ ਸਲਮਾਨ ਜਲਦ ਹੀ ਇਜ਼ਾਬੇਲ ਨੂੰ ਬਾਲੀਵੁੱਡ 'ਚ ਲਾਂਚ ਕਰ ਸਕਦੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਇਜ਼ਾਬੇਲ ਦੇ ਬਾਲੀਵੁੱਡ ਡੈਬਿਊ ਦੀਆਂ ਖਬਰਾਂ ਆ ਚੁੱਕੀਆਂ ਹਨ। ਹੁਣ ਖਬਰ ਇਹ ਹੈ ਕਿ ਸਲਮਾਨ ਸੂਰਜ ਪੰਚੋਲੀ ਨਾਲ ਇਜ਼ਾਬੇਲ ਨੂੰ ਲਾਂਚ ਕਰਨ ਦਾ ਮਨ ਬਣਾ ਰਹੇ ਹਨ। ਇਨ੍ਹਾਂ ਦੋਹਾਂ ਕਲਾਕਾਰਾਂ ਨੂੰ ਸਲਮਾਨ ਖੁਦ ਤੈਆਰ ਕਰ ਰਹੇ ਹਨ।

Punjabi Bollywood Tadka

ਸੱਲੂ ਨੇ ਭੂਸ਼ਨ ਕੁਮਾਰ ਤੋਂ ਸੂਰਜ ਤੇ ਇਜ਼ਾਬੇਲ ਦੀ ਫਿਲਮ ਪ੍ਰੋਡਿਊਸ ਕਰਨ ਨੂੰ ਕਿਹਾ ਹੈ। ਭੂਸ਼ਨ ਨੇ ਵੀ ਸਲਮਾਨ ਦੀ ਗੱਲ ਮੰਨ ਲਈ ਹੈ। ਸੂਰਜ ਤੇ ਇਜ਼ਾਬੇਲ ਦੀ ਨਵੀਂ ਫਿਲਮ ਰੇਮੋ ਡਿਸੂਜ਼ਾ ਦੇ ਅਸੀਸਟੈਂਟ ਸਟੈਨਲੀ ਡਿਕਾਸਟਾ ਕਰਨਗੇ। ਫਿਲਮ ਦੀ ਸ਼ੂਟਿੰਗ ਜੂਨ 2018 'ਚ ਸ਼ੁਰੂ ਕਰਨ ਦੀ ਗੱਲ ਚੱਲ ਰਹੀ ਹੈ। ਹਾਲ ਹੀ 'ਚ ਇਜ਼ਾਬੇਲ ਨੂੰ ਲੈਕਮੇ ਦੀ ਬਰਾਂਡ ਅੰਬੈਸਡਰ ਵੀ ਬਣਾਇਆ ਗਿਆ ਹੈ। ਡੈਬਿਊ ਤੋਂ ਇਲਾਵਾ ਇਜ਼ਾਬੇਲ ਆਪਣੇ ਨਖਰੀਲੇ ਵਿਵਹਾਰ ਨੂੰ ਲੈ ਕੇ ਵੀ ਚਰਚਾ 'ਚ ਆ ਗਈ ਹੈ।

Punjabi Bollywood Tadka

ਇਜ਼ਾਬੇਲ ਨੇ ਅਜੇ ਬਾਲੀਵੁੱਡ 'ਚ ਕਦਮ ਰੱਖਿਆ ਵੀ ਨਹੀਂ ਤੇ ਨੱਖਰੇ ਸ਼ੁਰੂ ਹੋ ਗਏ ਹਨ। ਲੈਕਮੇ ਦੀ ਬ੍ਰਾਂਡ ਅੰਬੈਸਡਰ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਇਕ ਮੀਡੀਅਮ ਕਾਨਫਰੰਸ 'ਚ ਪੁੱਜੀ ਸੀ। ਇੱਥੇ ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਦੀ ਲਾਈਟਿੰਗ ਤੋਂ ਸਮੱਸਿਆ ਸੀ। ਉਹ ਘੱਟ ਲਾਈਟ 'ਚ ਸ਼ੂਟ ਨਹੀਂ ਕਰਨਾ ਚਾਹੁੰਦੀ ਸੀ। ਲਾਈਟ ਲਗਵਾਉਣ 'ਚ ਉਨ੍ਹਾਂ ਨੇ 1 ਘੰਟਾ ਬਰਬਾਦ ਕੀਤਾ।

Punjabi Bollywood Tadka

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਟੀਮ ਤੋਂ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਕਿ ਉਹ ਨਹੀਂ ਚਾਹੁੰਦੀ ਕਿ ਕੋਈ ਵੀ ਉਨ੍ਹਾਂ ਨਾਲ ਬਾਲੀਵੁੱਡ 'ਚ ਐਂਟਰੀ ਦੇ ਬਾਰੇ 'ਚ ਸਵਾਲ ਪੁੱਛੇ। ਇੰਨਾ ਹੀ ਨਹੀਂ ਇਜ਼ਾਬੇਲ ਕਾਨਫਰੰਸ ਨੂੰ ਵਿਚਕਾਰ ਹੀ ਛੱਡ ਕੇ ਚਲੀ ਗਈ ਸੀ। ਇਸ ਤੋਂ ਪਹਿਲਾਂ ਇਜ਼ਾਬੇਲ ਨੂੰ ਕੈਟਰੀਨਾ ਨਾਲ ਵਿਰਾਟ-ਅਨੁਸ਼ਕਾ ਦੀ ਵਿਆਹ 'ਚ ਦੇਖਿਆ ਗਿਆ ਸੀ। ਇੱਥੇ ਵੀ ਮੀਡੀਆ ਸਾਹਮਣੇ ਉਨ੍ਹਾਂ ਦਾ ਗਲਤ ਵਿਵਹਾਰ ਸਾਫ ਦੇਖਣ ਨੂੰ ਮਿਲਿਆ ਸੀ।

Punjabi Bollywood Tadka Punjabi Bollywood Tadka Punjabi Bollywood Tadka


Tags: Isabel KaifKatrina KaifSalman KhanTiger Zinda HaiSooraj Pancholiਸਲਮਾਨ ਖਾਨ ਇਜ਼ਾਬੇਲ ਕੈਫ

Edited By

Chanda Verma

Chanda Verma is News Editor at Jagbani.