FacebookTwitterg+Mail

ਰਾਜਕੁਮਾਰੀ ਵਾਂਗ ਜਿਊਂਦੀ ਹੈ ਅੰਬਾਨੀ ਦੀ ਧੀ, ਇੰਨੀ ਘੱਟ ਉਮਰ 'ਚ ਸੰਭਾਲ ਰਹੀ ਹੈ 4710 ਕਰੋੜ ਦੀ ਜਾਇਦਾਦ

isha ambani
12 September, 2017 04:40:18 PM

ਮੁੰਬਈ— ਪਿਛਲੇ ਦਿਨੀਂ ਰਿਲਾਇੰਸ ਅਤੇ ਜੀਓ ਦੀ ਬੋਰਡ ਮੀਟਿੰਗ 'ਚ ਆਪਣੀ ਦਮਦਾਰ ਮੌਜੂਦਗੀ ਦਰਸਾਉਣ ਵਾਲੀ ਭਾਰਤ ਦੀ ਸਭ ਤੋਂ ਅਮੀਰ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਜਲਦ ਬਾਲੀਵੁੱਡ 'ਚ ਐਂਟਰੀ ਲੈ ਰਹੀ ਹੈ। ਉਹ ਫਿਲਮ 'ਚ ਐਕਟਿੰਗ ਕਰਦੀ ਨਹੀਂ ਬਲਕਿ ਫਿਲਮ ਨੂੰ ਪ੍ਰੋਡਿਊਸ ਕਰਦੀ ਨਜ਼ਰ ਆਵੇਗੀ। ਜਾਣਕਾਰੀ ਮੁਤਾਬਕ ਉਹ ਇਸ ਫਿਲਮ 'ਚ ਕਰਨ ਜੌਹਰ ਦੇ ਨਾਲ ਨਜ਼ਰ ਆਵੇਗੀ। ਖਬਰਾਂ ਮੁਤਾਬਕ ਉਹ ਫਿਲਮ 'ਬੈਟਲ ਆਫ ਸਾਰਾਗੜ੍ਹੀ' ਨੂੰ ਕਰਨ ਜੌਹਰ ਦੇ ਨਾਲ ਪ੍ਰੋਡਿਊਸ ਕਰੇਗੀ। ਫਿਲਮ 'ਚ ਅਕਸ਼ੇ ਕੁਮਾਰ ਲੀਡ ਰੋਲ 'ਚ ਹਨ। ਕੁਝ ਦਿਨ ਪਹਿਲਾਂ ਕਰਨ ਜੌਹਰ ਦੇ ਘਰ 'ਤੇ ਅਕਸ਼ੇ ਕੁਮਾਰ ਅਤੇ ਈਸ਼ਾ ਅੰਬਾਨੀ ਦੀ ਮੀਟਿੰਗ ਹੋਈ ਸੀ। ਈਸ਼ਾ ਨੂੰ ਇਹ ਪ੍ਰੋਜੈਕਟ ਚੰਗਾ ਲੱਗਾ। ਅਕਸ਼ੇ, ਕਰਨ ਅਤੇ ਰੇਸ਼ਮਾ ਸ਼ੈਟੀ ਦੀ ਫਾਈਨਲ ਮੀਟਿੰਗ 29 ਅਗਸਤ ਨੂੰ ਅਕਸ਼ੇ ਦੇ ਘਰ ਹੀ ਹੋਈ ਸੀ।

Punjabi Bollywood Tadka

ਜ਼ਿਕਰਯੋਗ ਹੈ ਕਿ ਈਸ਼ਾ ਅੰਬਾਨੀ ਦੇਸ਼ ਦੀ ਸਭ ਤੋਂ ਅਮੀਰ ਅਤੇ ਸਫਲ ਬਿਜ਼ਨੈੱਸ ਵੁਮੈਨ 'ਚੋਂ ਇਕ ਹੈ। ਈਸ਼ਾ ਫੇਮਿਨਾ ਮੈਗਜ਼ੀਨ ਦੇ ਕਵਰ ਲਈ ਫੋਟੋਸ਼ੂਟ ਵੀ ਕਰਵਾ ਚੁੱਕੀ ਹੈ। ਮੀਡੀਆ ਰਿਪੋਰਟਜ਼ ਦੀ ਮੰਨੀਏ ਤਾਂ ਫੇਮਿਨਾ ਲਈ ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਫੋਟੋਸ਼ੂਟ ਸੀ। ਸਾਲ 2015 'ਚ ਈਸ਼ਾ ਅੰਬਾਨੀ ਦਾ ਨਾਂ ਫੋਰਬਸ ਦੀ ਸਭ ਤੋਂ ਛੋਟੀ ਅਰਬਪਤੀ ਬਿਜ਼ਨੈੱਸ ਵੁਮੈਨ ਦੀ ਲਿਸਟ 'ਚ ਦੂਜੇ ਨੰਬਰ 'ਤੇ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਾਲ 2015 'ਚ ਉਨ੍ਹਾਂ ਦਾ ਨਾਂ ਏਸ਼ੀਆ ਦੀ 12 ਸਭ ਤੋਂ ਪਾਵਰਫੁੱਲ ਬਿਜ਼ਨੈੱਸ ਵੁਮੈਨ ਦੀ ਲਿਸਟ 'ਚ ਸ਼ਾਮਲ ਕੀਤਾ ਗਿਆ ਸੀ। ਈਸ਼ਾ ਮੁਕੇਸ਼ ਅੰਬਾਨੀ ਦੀ ਹਰ ਸਾਲ ਦੀ ਕਮਾਈ 4710 ਕਰੋੜ ਰੁਪਏ ਹੈ। ਈਸ਼ਾ ਦੀ ਨਿੱਜੀ ਲਾਈਫ ਦੀ ਇਕ ਖਬਰ ਸਾਹਮਣੇ ਆਈ ਹੈ। ਈਸ਼ਾ ਦੇ ਅਫੇਅਰ ਦੀ ਗੱਲ ਕਰੀਏ ਤਾਂ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ 'ਚ ਪੜ੍ਹਣ ਦੌਰਾਨ ਉਨ੍ਹਾਂ ਦੀ ਮੁਲਾਕਾਤ ਹਰਸ਼ਵਰਧਨ ਗੁਪਤਾ ਨਾਲ ਹੋਈ ਸੀ। ਇਕ ਵੈਬਸਾਈਟ ਮੁਤਾਬਕ ਹਰਸ਼ਵਰਧਨ ਗੁਪਤਾ ਮੁੰਬਈ ਦੇ ਇਕ ਬਿਜ਼ਨੈੱਸਮੈਨ ਦਾ ਬੇਟਾ ਹੈ।

Punjabi Bollywood Tadka

ਇਸ ਸਕੂਲ ਨੂੰ ਨੀਤਾ ਅੰਬਾਨੀ ਚਲਾਉਂਦੀ ਹੈ। ਜਦੋਂ ਇਹ ਗੱਲ ਨੀਤਾ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਸਕੂਲ ਦੀ ਅਥਾਰਟੀ ਨੂੰ ਦੋਹਾਂ ਦੀਆਂ ਕਲਾਸਾਂ ਵੱਖਰੀਆਂ ਕਰ ਦਿੱਤੀਆਂ ਸਨ। ਨੀਤਾ ਨੇ ਈਸ਼ਾ ਨੂੰ ਸਖਤ ਹਿਦਾਇਤ ਦਿੱਤੀ ਸੀ ਕਿ ਉਹ ਹਰਸ਼ਵਰਧਨ ਤੋਂ ਦੂਰ ਰਹੇ। ਈਸ਼ਾ ਸਖਤ ਸੁਰੱਖਿਆ ਵਿਚਕਾਰ ਰਹਿੰਦੀ ਸੀ। ਇਸ ਲਈ ਈਸ਼ਾ ਅਤੇ ਹਰਸ਼ਵਰਧਨ ਦਾ ਜਲਦ ਹੀ ਬ੍ਰੇਕਅੱਪ ਹੋ ਗਿਆ।
ਦੱਸਣਯੋਗ ਹੈ ਕਿ ਈਸ਼ਾ ਨੂੰ ਪਿਆਨੋ ਵਜਾਉਣ ਦਾ ਬਹੁਤ ਸ਼ੌਂਕ ਹੈ। ਇੱਥੋਂ ਤੱਕ ਕਿ ਉਨ੍ਹਾਂ ਨੇ ਪਿਆਨੋ ਵਜਾਉਣ ਦੀ ਟਰੇਨਿੰਗ ਵੀ ਲਈ ਹੈ। ਯੇਲ ਯੂਨੀਵਰਸਿਟੀ 'ਚ ਪੜ੍ਹਣ ਦੌਰਾਨ ਉਨ੍ਹਾਂ ਨੇ ਇਕ ਪਿਆਨੋ ਸਿਖਾਉਣ ਵਾਲੇ ਟੀਚਰ ਨਾਲ ਪਿਆਰ ਹੋ ਗਿਆ ਸੀ। ਨੀਤਾ ਅੰਬਾਨੀ ਨੇ ਇਕ ਵਾਰ ਫਿਰ ਜਨਤਕ ਤੌਰ 'ਤੇ ਕਿਹਾ ਸੀ ਕਿ ਉਹ ਦੋਵੇਂ ਬੈਸਟ ਫ੍ਰੈਂਡਸ ਹਨ। ਉਹ  ਆਪਣੇ ਬੱਚਿਆਂ ਦੀ ਨਿੱਜੀ ਲਾਈਫ 'ਚ ਦਖਲ ਨਹੀਂ ਦਿੰਦੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਬੱਚੇ ਆਪਣੀ ਫੈਮਿਵੀ ਵੈਲਿਊਜ਼ ਦਾ ਧਿਆਨ ਨਾ ਰੱਖਣ।

Punjabi Bollywood Tadka Punjabi Bollywood Tadka


Tags: Akshay KumarKaran JoharMukesh ambaniBollywood celebrityIsha ambaniHindi filmBattle of saragarhiKaran joharਮੁਕੇਸ਼ ਅੰਬਾਨੀ ਈਸ਼ਾ ਅੰਬਾਨੀ ਬੈਟਲ ਆਫ ਸਾਰਾਗੜ੍ਹੀ