FacebookTwitterg+Mail

ਨਿਊਯਾਰਕ 'ਚ ਰਿਲੀਜ਼ ਹੋਵੇਗਾ 'ਸੂਬੇਦਾਰ...' ਦਾ ਅਗਲਾ ਗੀਤ 'ਇਸ਼ਕ ਦਾ ਤਾਰਾ'

ishq da tara second song from the movie subedar joginder singh
21 March, 2018 07:46:43 PM

ਜਲੰਧਰ (ਬਿਊਰੋ)— 'ਸੂਬੇਦਾਰ ਜੋਗਿੰਦਰ ਸਿੰਘ' ਦੇ ਟਰੇਲਰ ਤੇ ਪਹਿਲੇ ਰਿਲੀਜ਼ ਹੋਏ ਗੀਤ 'ਗੱਲ ਦਿਲ ਦੀ' ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਹੁਣ ਫਿਲਮ ਦਾ ਦੂਜਾ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਨੂੰ ਰਿਲੀਜ਼ ਕਰਨ ਲਈ ਗਿੱਪੀ ਗਰੇਵਾਲ ਨਿਊਯਾਰਕ ਜਾ ਰਹੇ ਹਨ। ਜੀ ਹਾਂ, ਫਿਲਮ ਦੇ ਦੂਜੇ ਗੀਤ ਦਾ ਨਾਂ 'ਇਸ਼ਕ ਦਾ ਤਾਰਾ' ਹੈ, ਜਿਹੜਾ ਟਾਈਮ ਸੁਕੇਅਰ, ਨਿਊਯਾਰਕ ਵਿਖੇ ਰਿਲੀਜ਼ ਕੀਤਾ ਜਾਵੇਗਾ।

ਗਿੱਪੀ ਨੇ ਗੀਤ ਦਾ ਇਕ ਸ਼ਾਰਟ ਟੀਜ਼ਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ 'ਚ ਗਿੱਪੀ ਗਰੇਵਾਲ ਕੁੜਤੇ-ਚਾਦਰੇ ਨਾਲ ਕੈਂਠਾ ਤੇ ਪੱਗ ਬੰਨ੍ਹੀ ਨਜ਼ਰ ਆ ਰਹੇ ਹਨ, ਜਦਕਿ ਅਦਿਤੀ ਸ਼ਰਮਾ ਪੰਜਾਬੀ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। 'ਇਸ਼ਕ ਦਾ ਤਾਰਾ' ਗੀਤ ਨੂੰ ਆਵਾਜ਼ ਗਿੱਪੀ ਗਰੇਵਾਲ ਤੇ ਰਮਨ ਰੋਮਾਨਾ ਨੇ ਦਿੱਤੀ ਹੈ। ਇਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ, ਜਦਕਿ ਸੰਗੀਤ ਜੇ. ਕੇ. (ਜੱਸੀ ਕਟਿਆਲ) ਨੇ ਦਿੱਤਾ ਹੈ।
ਫਿਲਮ 6 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਦਾ ਹੈ, ਜਦਕਿ ਪ੍ਰੋਡਿਊਸਰ ਸੁਮੀਤ ਸਿੰਘ ਹਨ। ਫਿਲਮ 'ਚ ਗਿੱਪੀ ਗਰੇਵਾਲ, ਅਦਿਤੀ ਸ਼ਰਮਾ, ਰਾਜਵੀਰ ਜਵੰਦਾ, ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ, ਚਰਨ ਸਿੰਘ, ਜੱਗੀ ਸਿੰਘ, ਗੁੱਗੂ ਗਿੱਲ, ਨਿਰਮਲ ਰਿਸ਼ੀ ਸਮੇਤ ਕਈ ਸਿਤਾਰੇ ਅਹਿਮ ਭੂਮਿਕਾਵਾਂ 'ਚ ਹਨ।


Tags: Gippy Grewal Aditi Sharma Ishq Da Tara Subedar Joginder Singh Gal Dil Di

Edited By

Rahul Singh

Rahul Singh is News Editor at Jagbani.