FacebookTwitterg+Mail

ਜਾਣੋ, 'ਇਸ਼ਕਬਾਜ਼' ਦਾ ਇਹ ਅਦਾਕਾਰ ਕਿਉਂ ਛੱਡੇਗਾ ਸ਼ੋਅ !

ishqbaaaz
24 March, 2017 06:43:31 PM

ਮੁੰਬਈ— ਸਟਾਰ ਪਲਸ ਦੇ ਮਸ਼ਹੂਰ ਸ਼ੋਅ 'ਇਸ਼ਕਬਾਜ' ਨੂੰ ਪ੍ਰਸ਼ੰਸਕਾਂ ਵੱਲੋ ਕਾਫੀ ਪਿਆਰ ਮਿਲਿਆ ਹੈ। ਇਸ ਸ਼ੋਅ 'ਚ ਤਿੰਨ ਭਰਾਵਾਂ ਦੀ ਕਹਾਣੀ ਬਾਰੇ ਦੱਸਿਆ ਗਿਆ ਹੈ। ਇਹ ਸ਼ੋਅ ਬਹੁਤ ਹੀ ਥੋੜੇ ਸਮੇਂ 'ਚ ਸਟਾਰਪਲਸ ਦਾ ਇਕ ਇਤਿਹਾਸਿਕ ਸ਼ੋਅ ਬਣ ਗਿਆ ਸੀ। ਇਸ ਸ਼ੋਅ 'ਚ ਛੋਟੇ ਭਰਾ ਦੀ ਭੂਮਿਕਾ ਨਿਭਾਅ ਰਹੇ ਰੁਦਰ ਸਿੰਘ ਓਬਰਾਏ (ਲੀਨੇਸ਼ ਮੱਟੂ) ਇਸ ਸ਼ੋਅ ਨੂੰ ਛੱਡ ਕੇ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਰੁਦਰ ਦਾ ਇਸ ਸ਼ੋਅ ਨੂੰ ਛੱਡ ਕੇ ਜਾਣ ਦਾ ਕਾਰਨ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਉਨ੍ਹਾਂ ਨੂੰ ਇਕ ਬਾਲੀਵੁੱਡ ਫਿਲਮ ਮਿਲ ਗਈ ਹੈ। ਇਹ ਅਦਾਕਾਰ ਸ਼ੋਅ 'ਚ ਨੋਟਿਸ ਪੀਰੀਅਡ 'ਤੇ ਹੈ। ਇਸ ਕਰਕੇ ਹੀ ਉਹ ਅਪ੍ਰੈਲ ਦੇ ਅੰਤ ਤਕ ਕਾਸਟ ਦੇ ਨਾਲ ਸ਼ੂਟਿੰਗ ਕਰਨਗੇ। ਇਸ ਤੋਂ ਇਲਾਵਾ ਇਹ ਕਾਰਨ ਵੀ ਸਾਹਮਣੇ ਆਇਆ ਹੈ ਕਿ ਇਸ ਸ਼ੋਅ 'ਚ ਉਨ੍ਹਾਂ ਦੇ ਕਿਰਦਾਰ ਨੂੰ ਮਿਲ ਰਹੀ ਸਕ੍ਰੀਨ ਸਪੇਸ ਤੋਂ ਖੁਸ਼ ਨਹੀਂ ਹਨ। ਹਾਲ ਹੀ 'ਚ ਉਨ੍ਹਾਂ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਦਿਆ ਹੋਇਆ ਕਿਹਾ ਕਿ ਜੇਕਰ ਚੀਜਾਂ ਗਲਤ ਹੋ ਰਹੀਆਂ ਹੋਣ ਤਾਂ ਉਨ੍ਹਾਂ ਦੇ ਨਾਲ ਨਾ ਚੱਲੋ ਪਰ ਜਦੋਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਸ਼ੋਅ ਛੱਡਨ ਬਾਰੇ ਪਤਾ ਲੱਗਾ ਤਾਂ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ਅਕਾਉਂਟ 'ਤੇ ਉਨ੍ਹਾਂ ਅੱਗੇ ਸ਼ੋਅ ਨੂੰ ਨਾ ਛੱਡ ਕੇ ਜਾਣ ਦੀ ਬੇਨਤੀ ਕਰਨ ਲੱਗੇ। ਉਮੀਦ ਕੀਤੀ ਜਾ ਸਕਦੀ ਹੈ ਕਿ ਪ੍ਰਸ਼ੰਸਕਾਂ ਦੇ ਬੇਨਤੀ ਕਰਨ 'ਤੇ ਇਸ ਸ਼ੋਅ ਨੂੰ ਨਹੀਂ ਛੱਡ ਕੇ ਜਾਣਗੇ।


Tags: Ishqbaaaz Rudra Leenesh Mattoo Instagram Oberoi ਇਸ਼ਕਬਾਜ ਲੀਨੇਸ਼ ਮੱਟੂ