FacebookTwitterg+Mail

ਦਿਲਜੀਤ ਦੋਸਾਂਝ ਦੇ ਇਸ ਗੀਤ ਨੂੰ ਬੈਨ ਕਰਨ ਦੀ ਮੰਗ, ਕੀ ਸਹੀ ਹੈ 'BJP' ਦਾ ਇਹ ਬਵਾਲ?

ishtehaar diljit dosanjh
21 February, 2018 10:48:14 AM

ਮੁੰਬਈ(ਬਿਊਰੋ)— ਭਾਜਪਾ ਸੰਸਦ ਬਾਬੂਲ ਸੁਪ੍ਰਿਓ ਨੇ ਰਾਹਤ ਫਤੇਹ ਅਲੀ ਖਾਨ ਦੀ ਫਿਲਮ 'ਵੈੱਲਕਮ ਟੂ ਨਿਊਯਾਰਕ' ਦਾ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਇਸ਼ਤੇਹਾਰ' ਨੂੰ ਬੈਨ ਕਰਨ ਦੀ ਮੰਗ ਕੀਤੀ ਹੈ। ਉਸ ਦਾ ਆਖਣਾ ਹੈ ਕਿ ਜਦੋਂ ਭਾਰਤ-ਪਾਕਿਸਤਾਨ ਬਾਰਡਰ 'ਤੇ ਤਨਾਅ ਹੈ ਤਾਂ ਫਿਲਮ ਮੇਕਰਸ ਜਾਂ ਇੰਡਸਟਰੀ ਨੂੰ ਕੋਈ ਜ਼ਰੂਰਤ ਨਹੀਂ ਹੈ ਕਿ ਉਹ ਸੀਮਾ ਪਾਰ ਤੋਂ ਕਲਾਕਾਰ ਨੂੰ ਇਥੇ ਕੰਮ ਕਰਨ ਲਈ ਬੁਲਾਉਣ। ਸੁਪ੍ਰਿਓ ਨੇ ਗੀਤ 'ਚੋਂ ਰਾਹਤ ਫਤੇਹ ਅਲੀ ਖਾਨ ਦੀ ਆਵਾਜ਼ ਕੱਢਣ ਨੂੰ ਕਿਹਾ ਹੈ।

ਤਨਾਅ 'ਚ ਹਨ ਮੇਕਰਸ
ਫਿਲਮ ਦੇ ਡਾਇਰੈਕਟਰ ਚਕਰੀ ਟੋਲੇਤੀ ਨੇ ਇਸ ਬਾਰੇ ਕਿਹਾ ਕਿ, ''ਮੈਨੂੰ ਸਮਝ ਨਹੀਂ ਆਉਂਦਾ ਕਿ ਕਦੋਂ ਤੱਕ ਸਾਨੂੰ ਇਸ ਤਰ੍ਹਾਂ ਟਾਰਗੇਟ ਕੀਤਾ ਜਾਵੇਗਾ। ਸਾਡੀ ਫਿਲਮ 'ਵੈੱਲਕਮ ਟੂ ਨਿਊਯਾਰਕ' ਇਸ ਸ਼ੁੱਕਰਵਾਰ ਰਿਲੀਜ਼ ਹੋ ਰਹੀ ਹੈ ਤੇ ਅਸੀਂ ਬਹੁਤ ਪਰੇਸ਼ਾਨ ਹਾਂ। ਅਸੀਂ ਐਂਟਰਟੇਨਿੰਗ ਫਿਲਮ ਬਣਾਈ ਹੈ ਤੇ ਸਾਨੂੰ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਚਾਹੀਦੀ।
23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਫਿਲਮ
ਵਾਸ਼ੂ ਭਗਨਾਨੀ ਤੇ ਜੈਕੀ ਭਗਨਾਨੀ ਦੁਆਰਾ ਪ੍ਰੋਡਿਊਸ ਕੀਤੀ ਗਈ ਇਹ ਫਿਲਮ 23 ਫਰਵਰੀ 2018 ਨੂੰ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਸੋਨਾਕਸ਼ੀ ਸਿਨਹਾ, ਦਿਲਜੀਤ ਦੋਸਾਂਝ, ਕਰਨ ਜੌਹਰ, ਰਿਤੇਸ਼ ਦੇਸ਼ਮੁਖ, ਲਾਰਾ ਦੱਤਾ, ਬੋਮਨ ਇਰਾਨੀ, ਰਾਣਾ ਦੱਗੁਬਾਤੀ, ਸੁਸ਼ਾਂਤ ਸਿੰਘ ਰਾਜਪੂਤ ਤੇ ਆਦਿਤਿਆ ਰਾਏ ਕਪੂਰ ਵੀ ਮੁੱਖ ਭੂਮਿਕਾ 'ਚ ਨਜ਼ਰ ਆਵੇਗਾ।


Tags: IshtehaarDiljit DosanjhSonakshi SinhaRahat Fateh Ali KhanDhvani BWelcome To New York

Edited By

Sunita

Sunita is News Editor at Jagbani.