FacebookTwitterg+Mail

'ਇਤੇਫਾਕ' ਦਾ ਟਰੇਲਰ ਰਿਲੀਜ਼, ਮਰਡਰ ਮਿਸਟਰੀ ਸੁਲਝਾਉਂਦੇ ਦਿਖਾਈ ਦੇਣਗੇ ਅਕਸ਼ੇ ਖੰਨਾ

ittefaq
05 October, 2017 12:51:02 PM

ਮੁੰਬਈ (ਬਿਊਰੋ)— ਸਸਪੈਂਸ ਥ੍ਰਿਲਰ ਫਿਲਮ 'ਇਤੇਫਾਕ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਮਰਡਰ ਮਿਸਟਰੀ ਦੇਖਣ ਨੂੰ ਮਿਲੇਗੀ। ਫਿਲਮ ਦੇ ਟਰੇਲਰ ਨੂੰ ਦੇਖਣ ਤੋਂ ਬਾਅਦ ਇਹ ਪਤਾ ਲੱਗ ਰਿਹਾ ਹੈ ਕਿ ਫਿਲਮ 'ਚ ਦੋ ਮਰਡਰ ਹੁੰਦੇ ਹਨ ਅਤੇ ਦੋਵਾਂ ਦਾ ਸੱਚ ਇਕ ਹੀ ਹੈ। ਫਿਲਮ 'ਚ ਸਿਧਾਰਥ ਮਲਹੋਤਰਾ ਅਤੇ ਸੋਨਾਕਸ਼ੀ ਸਿਨਹਾ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ। ਇਨ੍ਹਾਂ ਦੋਵਾਂ 'ਤੇ ਹੀ ਮਰਡਰ ਦਾ ਆਰੋਪ ਹੁੰਦਾ ਹੈ ਅਤੇ ਦੋਵੇਂ ਆਪਣਾ ਪੱਖ ਪੁਲਸ ਨੂੰ ਸੁਣਾਉਂਦੇ ਹਨ।


ਦੱਸਣਯੋਗ ਹੈ ਕਿ ਇਹ ਫਿਲਮ 1969 'ਚ ਆਈ ਯਸ਼ ਚੋਪੜਾ ਦੀ ਫਿਲਮ 'ਇਤੇਫਾਕ' ਦਾ ਰੀਮੇਕ ਹੈ ਜਿਸ 'ਚ ਰਾਜੇਸ਼ ਖੰਨਾ ਅਹਿਮ ਭੂਮਿਕਾ 'ਚ ਦਿਖਾਈ ਦਿੱਤੇ ਸਨ ਅਤੇ ਉਸ ਫਿਲਮ ਦਾ ਨਿਰਦੇਸ਼ਨ ਯਸ਼ ਚੋਪੜਾ ਨੇ ਕੀਤਾ ਪਰ ਹੁਣ ਇਸ ਰੀਮੇਕ ਦਾ ਅਭੈ ਚੋਪੜਾ ਨਿਰਦੇਸ਼ਿਤ ਕਰ ਰਹੇ ਹਨ। ਇਸ ਫਿਲਮ 'ਚ ਸੋਨਾਕਸ਼ੀ ਅਤੇ ਸਿਧਾਰਥ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਨ। ਇਸ ਫਿਲਮ ਨੂੰ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਅਤੇ ਸ਼ਾਹਰੁਖ ਖਾਨ ਦੇ ਰੈੱਡ ਚਿਲੀ ਐਂਟਰਟੇਨਮੈਂਟ ਹੇਠ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਹ ਫਿਲਮ 3 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗਾ।


Tags: Ittefaq Trailer Sidharth Malhotra Sonakshi Sinha Akshaye Khanna Hindi Film