FacebookTwitterg+Mail

ਸਲਮਾਨ ਖਾਨ ਦੀ ਕਥਿਤ ਗਰਲਫ੍ਰੈਂਡ ਨਜ਼ਰ ਆਵੇਗੀ ਇਸ ਸਟਾਰ ਦੇ ਨਾਲ

iulia vantur
28 March, 2017 02:48:30 PM

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਕਰਕੇ ਕਾਫੀ ਚਰਚਾ 'ਚ ਹਨ। ਇਸ ਤੋਂ ਇਲਾਵਾ ਸਲਮਾਨ ਆਪਣੀ ਕਥਿਤ ਗਰਲਫਰੈਂਡ ਯੂਲੀਆ ਵੰਤੂਰ ਨੂੰ ਕੁਝ ਮਹੀਨੇ ਪਹਿਲੇ 'Every Night and Day'ਬਾਲੀਵੁੱਡ ਗਾਇਕ ਹਿਮੇਸ਼ ਰੇਸ਼ਮੀਆ ਦੇ ਨਾਲ ਰਿਲੀਜ਼ ਹੋਈ ਸੀ। ਯੂਲੀਆ ਨੇ ਅੱਗਲੇ ਪ੍ਰੋਜੈਕਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਯੂਲੀਆ ਵੰਤੂਰ ਮਨੀਸ਼ ਪਾਲ ਦੇ ਨਾਲ ਟੀਮ 'ਚ ਨਜ਼ਰ ਆ ਰਹੀ ਹੈ। ਇਹ ਖਬਰ ਆ ਰਹੀ ਹੈ ਕਿ ਯੂਲੀਆ ਵੰਤੂਰ ਮਨੀਸ਼ ਪਾਲ ਦੇ ਕੰਮਪੋਜਰ ਸਚਿਨ ਗੁਪਤਾ ਨਾਲ ਕੰਮ ਕਰਦੀ ਨਜ਼ਰ ਆ ਰਹੀ ਹੈ। ਇਸ ਦੀ ਇਕ ਤਸਵੀਰ ਆਪ ਯੂਲੀਆ ਨੇ ਸ਼ੇਅਰ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਉਹ ਇਕ ਗੀਤ 'ਤੇ ਵੀਡੀਓ ਸ਼ੂਟ ਕਰਨ 'ਚ ਲੱਗੇ ਹੋਏ ਸੀ।

ਜ਼ਿਕਰਯੋਗ ਹੈ ਕਿ ਯੂਲੀਆ ਇਸ ਤੋਂ ਪਹਿਲਾਂ ਸਲਮਾਨ ਦੇ ਗੀਤ 'ਮੈਂ ਹੁ ਤੇਰਾ ਹੀਰੋ' ਅਤੇ 'ਬੇਬੀ ਕੋ ਬੇਸ ਪਸੰਦ ਹੈ' ਗੀਤ ਗਾ ਚੁੱਕੀ ਹੈ। ਯੂਲੀਆ ਰੋਮਾਨਿਆ ਦੀ ਰਹਿਣ ਵਾਲੀ ਹੈ। ਇਸ ਤੋਂ ਪਹਿਲਾਂ ਵੀ ਉਹ ਉਥੇ ਆਪਣੇ ਐਲਬਮ ਰਿਲੀਜ਼ ਕਰ ਚੁੱਕੀ ਹੈ। ਇਸ ਤੋਂ ਇਲਾਵਾ ਯੂਲੀਆ ਵੰਤੂਰ ਸਲਮਾਨ ਨਾਲ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਹੈ।


Tags: Salman Khan Iulia Vantur Himesh Reshammiya Every Night And Day ਸਲਮਾਨ ਖਾਨ ਯੂਲੀਆ ਵੰਤੂਰ