FacebookTwitterg+Mail

20ਵੀਂ ਮੰਜ਼ਿਲ ਤੋਂ ਡਿੱਗ ਕੇ ਮਸ਼ਹੂਰ ਮਾਡਲ ਦੀ ਮੌਤ, ਸਰੀਰ 'ਤੇ ਨਹੀਂ ਸੀ ਇਕ ਵੀ ਕੱਪੜਾ

ivana smit
12 December, 2017 04:42:26 PM

ਨਵੀਂ ਦਿੱਲੀ(ਬਿਊਰੋ)— 18 ਸਾਲ ਦੀ ਇਕ ਡੱਚ ਮਾਡਲ ਇਵਾਨਾ ਸਮਿਤ ਦੀ ਲਾਸ਼ ਉਸ ਦੇ ਅਪਾਰਟਮੈਂਟ ਦੇ ਬਿਲਡਿੰਗ ਫਲੋਰ 'ਤੇ ਮਿਲੀ। ਦੱਸਿਆ ਜਾ ਰਿਹਾ ਹੈ ਕਿ ਮਾਡਲ ਦੀ ਕੁਆਲਾ ਲੁਮਪੁਰ 'ਚ ਆਪਣੇ ਘਰ ਦੀ 20ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ ਮਲੇਸ਼ੀਆ ਦੇ ਮੀਡੀਆ ਤੋਂ ਪ੍ਰਾਪਤ ਜਾਣਕਾਰੀ 'ਚ ਦੱਸਿਆ ਗਿਆ ਹੈ ਕਿ ਮਾਡਲ 20ਵੀਂ ਮੰਜ਼ਿਲ ਤੋਂ ਡਿੱਗਣ ਤੋਂ ਪਹਿਲਾਂ ਨਸ਼ੇ 'ਚ ਸੀ।

Punjabi Bollywood Tadka

ਫਿਲਹਾਲ ਪੁਲਸ ਨੂੰ ਮਾਡਲ ਦੀ ਹੱਤਿਆ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਪਰ ਮਾਡਲ ਦੇ ਪਰਿਵਾਰ ਦੁਆਰਾ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਘਟਨਾ ਸਥਾਨ 'ਤੇ ਪਾਈ ਗਈ ਮ੍ਰਿਤਕ ਦੀ ਲਾਸ਼ ਬਾਰੇ ਕਿਹਾ ਜਾ ਰਿਹਾ ਹੈ ਕਿ ਘਟਨਾ ਸਮੇਂ ਮਾਡਲ ਦੇ ਸਰੀਰ 'ਤੇ ਇਕ ਵੀ ਕੱਪੜਾ ਨਹੀਂ ਸੀ।

Punjabi Bollywood Tadka

ਇਵਾਨਾ ਦੇ ਪਿਤਾ ਮਾਰਸਲ ਸਮਿਤ ਦਾ ਕਹਿਣਾ ਹੈ ਕਿ ਮੌਤ ਤੋਂ ਕੁਝ ਘੰਟੇ ਪਹਿਲਾਂ ਹੀ ਇਵਾਨਾ ਨੇ ਆਪਣੇ ਪ੍ਰੇਮੀ ਨੂੰ ਇਕ ਮੈਸੇਜ ਤੇ ਸੈਲਫੀ ਭੇਜੀ ਸੀ। ਇਵਾਨਾ ਦੇ ਪਰਿਵਾਰ ਦੁਆਰਾ ਫਲੋਰ ਤੋਂ ਡਿੱਗਣ ਦੀ ਗੱਲ 'ਤੇ ਸ਼ੱਕ ਜ਼ਾਹਰ ਕਰਦੇ ਹੋਏ ਇਸ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ।

Punjabi Bollywood Tadka


Tags: Ivana SmitSuccessful Model20th Floor Apartmentਇਵਾਨਾ ਸਮਿਤ