FacebookTwitterg+Mail

30 ਮਾਰਚ ਨੂੰ ਰਿਲੀਜ਼ ਹੋਵੇਗਾ 'ਮੰਜੇ ਬਿਸਤਰੇ' ਦਾ ਨਵਾਂ ਗੀਤ 'ਜਾ ਵੀ ਨਾ'

ja vi na song from manje bistre releasing on 30 march
29 March, 2017 02:32:01 PM
ਜਲੰਧਰ— 14 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਮੰਜੇ ਬਿਸਤਰੇ' ਦੇ ਟਰੇਲਰ ਤੇ ਹੁਣ ਤਕ ਰਿਲੀਜ਼ ਹੋਏ ਗੀਤਾਂ 'ਮੰਜੇ ਬਿਸਤਰੇ' ਤੇ 'ਦੁਬਈ ਵਾਲੇ ਸ਼ੇਖ' ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਫਿਲਮ ਦਾ ਤੀਜਾ ਗੀਤ 'ਜਾ ਵੀ ਨਾ' 30 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਨੂੰ ਆਵਾਜ਼ ਦਿੱਤੀ ਹੈ ਕਰਮਜੀਤ ਅਨਮੋਲ ਨੇ।
'ਜਾ ਵੀ ਨਾ' ਦਾ ਸੰਗੀਤ ਜੇਸਨ ਥਿੰਦ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਕੁਲਦੀਪ ਕੰਡਿਆਰਾ ਨੇ ਲਿਖੇ ਹਨ। ਫਿਲਮ 'ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। 'ਮੰਜੇ ਬਿਸਤਰੇ' ਫਿਲਮ ਪੁਰਾਣੇ ਪੰਜਾਬ 'ਚ ਹੁੰਦੇ ਵਿਆਹਾਂ-ਸ਼ਾਦੀਆਂ 'ਤੇ ਆਧਾਰਿਤ ਹੈ, ਜਿਸ 'ਚ ਕਾਮੇਡੀ ਦੀ ਭਰਮਾਰ ਨਜ਼ਰ ਆ ਰਹੀ ਹੈ।

Tags: Manje Bistre Ja Vi Na Gippy Grewal Karamjit Anmol ਮੰਜੇ ਬਿਸਤਰੇ ਜਾ ਵੀ ਨਾ ਕਰਮਜੀਤ ਅਨਮੋਲ