FacebookTwitterg+Mail

ਸੈਂਸਰ ਬੋਰਡ ਦੇ ਪ੍ਰਧਾਨ ਨੇ ਸ਼ਾਹਰੁਖ ਦੀ ਫਿਲਮ ਨੂੰ ਲੈ ਕੇ ਕਿਹਾ ਕੁਝ ਅਜਿਹਾ, ਕਲਿੱਕ ਕਰ ਕੇ ਜਾਣੋ ਪੂਰੀ ਖਬਰ

jab harry    censor board will pass the word   intercourse   on one condition
26 June, 2017 12:57:55 PM

ਨਵੀਂ ਦਿੱਲੀ— ਸੈਂਸਰ ਬੋਰਡ ਦੇ ਪ੍ਰਧਾਨ ਪਹਿਲਾਜ ਨਿਹਲਾਨੀ ਦੇ ਇਮਤਿਆਜ਼ ਅਲੀ ਦੀ ਆਉਣ ਵਾਲੀ ਫਿਲਮ 'ਜਬ ਹੈਰੀ ਮੈਟ ਸੇਜਲ' ਦੇ ਇੱਕ ਪ੍ਰੋਮੋ 'ਤੇ ਇਤਰਾਜ਼ ਜਤਾਉਣ 'ਤੇ ਵਿਵਾਦ ਖੜਾ ਹੋ ਗਿਆ ਹੈ। ਨਿਹਲਾਨੀ ਨੇ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਦੀ ਫਿਲਮ ਦੇ ਪ੍ਰੋਮੋ 'ਚ 'ਇੰਟਰਕੋਰਸ' ਸ਼ਬਦਾਂ 'ਤੇ ਇਤਰਾਜ਼ ਜਤਾਇਆ ਹੈ।

Punjabi Bollywood Tadka

ਮੀਡੀਆ ਨਾਲ ਗੱਲ ਬਾਤ ਦੇ ਦੌਰਾਨ ਨਿਹਲਾਨੀ ਨੇ ਕਿਹਾ ਕਿ, ''ਜੇਕਰ ਇਹ ਇਕ ਪਾਰਿਵਾਰਿਕ ਫਿਲਮ ਹੈ ਤਾਂ ਇਸ 'ਚ ਅਜਿਹੇ ਸ਼ਬਦ ਦੇ ਹੋਣ ਦਾ ਕੀ ਮਤਲਬ ਹੈ? ਨਿਹਲਾਨੀ ਨੇ ਕਿਹਾ ਕਿ ਜੇਕਰ ਦੇਸ਼ ਦੀ ਜਨਤਾ ਇਨ੍ਹਾਂ ਸ਼ਬਦਾਂ ਦੇ ਫਿਲਮ 'ਚ ਰਹਿਣ ਦੀ ਹਾਮੀ ਭਰਦੀ ਹੈ ਤਾਂ ਉਹ ਇਨ੍ਹਾਂ ਸ਼ਬਦਾਂ ਨੂੰ ਪਾਸ ਕਰ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਇੱਕ ਲੱਖ ਲੋਕ ਵੀ ਇਸ ਦੇ ਸਮਰਥਨ 'ਚ ਮਤਦਾਨ ਕਰਦੇ ਹਨ ਤਾਂ ਉਹ ਪੂਰੀ ਫਿਲਮ ਨੁੰ ਪਾਸ ਕਰ ਦੇਣਗੇ।''

 

A post shared by AnushkaSharma1588 (@anushkasharma) on

ਅਭਿਨੇਤਾ ਅਤੇ ਸਟੈਂਡ ਅੱਪ ਕਾਮੇਡੀਅਨ ਵੀਰ ਦਾਸ ਨੇ ਟਵਿੱਟਰ ਤੇ ਲਿਖਿਆ, ''ਬੱਚੋਂ, ਜਦੋਂ ਤੁਹਾਡੇ ਮੰਮੀ ਪਾਪਾ ਨੇ ਬਿਸਤਰ 'ਤੇ ਜਾ ਕੇ ਕੁਝ ਸੰਸਕਾਰੀ ਕੀਤਾ ਤਾਂ ਤੁਸੀਂ ਪੈਦਾ ਹੋਏ । ਕੋਈ ਇੰਟਰਕੋਰਸ ਨਹੀਂ ਹੋਇਆ ਆਪਣੇ ਬਾਇਓਲਾੱਜੀ ਟੀਚਰ ਨੂੰ ਇਹ ਦੱਸਣਾ।ਉੱਥੇ ਹੀ ਟਵਿੱਟਰ ਦੇ ਇੱਕ ਹੋਰ ਯੂਜ਼ਰ ਨੇ ਕਿਹਾ ਕਿ ਤੁਸੀਂ ਇਸ ਨੂੰ ਟਵੀਟ ਕਰ ਸਕਦੇ ਹੋ ਵੋਟ ਕਰ ਸਕਦੇ ਹੋ ਪਰ ਕਹਿ ਨਹੀਂ ਸਕਦੇ।“ਭਾਰਤ ਦੀ ਜਨਸੰਖਿਆ ਜਲਦ ਹੀ ਦੁਨੀਆਂ 'ਚ ਸਭ ਤੋਂ ਜ਼ਿਆਦਾ ਹੋਣ ਜਾ ਰਹੀ ਹੈ ਅਤੇ ਫਿਰ ਵੀ ਫਿਲਮ 'ਚ ਇਸ ਨੂੰ ਇਸਤੇਮਾਲ ਨਹੀਂ ਕਰ ਸਕਦੇ। ਇਹ ਕੇਵਲ ਭਾਰਤ 'ਚ ਹੀ ਹੋ ਸਕਦਾ ਹੈ''।

 


Tags: Bollywood celebrityHindi MovieShah Rukh KhanJab Harry Met SejalCensor Board Film CertificationPahlaj NihalaniIntercourse Anushka Sharma