FacebookTwitterg+Mail

ਜਦੋਂ ਮੰਗੇਤਰ ਵਲੋਂ ਪਹਿਨਾਈ ਅਨੁਸ਼ਕਾ ਸ਼ਰਮਾ ਦੀ ਗੁਆਚੀ ਰਿੰਗ ਤਾਂ ਫਿਰ...

jab harry met sejal
04 July, 2017 09:53:21 AM

ਮੁੰਬਈ— ਅਜਿਹਾ ਲੱਗ ਰਿਹਾ ਹੈ ਕਿ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਦੀ ਨਵੀਂ ਫਿਲਮ 'ਜਬ ਹੈਰੀ ਮੈੱਟ ਸੇਜਲ' ਨੇ ਪ੍ਰਮੋਸ਼ਨ ਦੇ ਆਪਣੇ ਨਵੇਂ ਅਤੇ ਫ੍ਰੈੱਸ਼ ਨਤੀਜੇ ਨਾਲ ਫੈਨਜ਼ ਦੇ ਦਿਲਾਂ ਵਿਚ ਥਾਂ ਬਣਾ ਲਈ ਹੈ। ਪੂਰੇ ਟ੍ਰੇਲਰ ਤੋਂ ਪਹਿਲਾਂ ਇਸ ਫਿਲਮ ਦਾ ਮਿੰਨੀ ਟ੍ਰੇਲਰ ਕਈ ਹਿੱਸਿਆਂ ਵਿਚ ਰਿਲੀਜ਼ ਕੀਤਾ ਗਿਆ ਹੈ, ਜਿਸ ਵਿਚ ਸਿਤਾਰੇ ਆਪਣੇ ਕਿਰਦਾਰ ਹੈਰੀ ਅਤੇ ਸੇਜਲ ਦੀਆਂ ਕੁਝ ਐਕਸਕਲੂਸਿਵ ਝਲਕੀਆਂ ਪੇਸ਼ ਕਰਦੇ ਨਜ਼ਰ ਆ ਰਹੇ ਹਨ। ਹੁਣ ਇਸ ਫਿਲਮ ਦਾ ਪੰਜਵਾਂ ਮਿੰਨੀ ਟ੍ਰੇਲਰ 'ਰਿੰਗ ਕਹਾਂ ਹੈ?' ਰਿਲੀਜ਼ ਹੋਇਆ ਹੈ।

ਇਸ ਮਿੰਨੀ ਟ੍ਰੇਲਰ ਵਿਚ ਅਨੁਸ਼ਕਾ ਸ਼ਰਮਾ ਆਪਣੀ ਅੰਗੇਜਮੈਂਟ ਰਿੰਗ ਭਾਲਦੀ ਨਜ਼ਰ ਆ ਰਹੀ ਹੈ। ਟ੍ਰੇਲਰ ਵਿਚ ਅਨੁਸ਼ਕਾ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਨ੍ਹਾਂ ਦੇ ਮੰਗੇਤਰ ਨੇ ਜੋ ਰਿੰਗ ਪਹਿਨਾਈ ਸੀ, ਉਹ ਇਸ ਟ੍ਰਿਪ ਦੌਰਾਨ ਗੁਆਚ ਗਈ ਹੈ ਅਤੇ ਫਿਰ ਸ਼ਾਹਰੁਖ ਅਤੇ ਅਨੁਸ਼ਕਾ ਦੋਵੇਂ ਉਸ ਰਿੰਗ ਨੂੰ ਲੱਭਣ ਦੇ ਸਫਰ 'ਤੇ ਨਿਕਲ ਪੈਂਦੇ ਹਨ। ਕੁਝ ਗੱਲਾਂ 'ਤੇ ਦੋਹਾਂ ਵਿਚ ਮੱਤਭੇਦ ਹੁੰਦਾ ਵੀ ਦਿਖ ਰਿਹਾ ਹੈ। ਜਿੱਥੇ ਸ਼ਾਹਰੁਖ ਦਾ ਪੰਜਾਬੀ ਅੰਦਾਜ਼ ਤੁਹਾਨੂੰ ਪਸੰਦ ਆਵੇਗਾ, ਉਥੇ ਹੀ ਅਨੁਸ਼ਕਾ ਆਪਣੇ ਗੁਜਰਾਤੀ ਅੰਦਾਜ਼ ਨਾਲ ਤੁਹਾਡਾ ਦਿਲ ਜਿੱਤ ਲਵੇਗੀ।


Tags: Ring Kahaan HaiMini Trail 5Jab Harry Met SejalShahrukh khanAnushka sharmaBollywood Celebrityਸ਼ਾਹਰੁਖ ਖਾਨਅਨੁਸ਼ਕਾ ਸ਼ਰਮਾ