FacebookTwitterg+Mail

25 ਸਾਲਾਂ ਦੇ ਕਰੀਅਰ 'ਚ ਨਹੀਂ ਦੇਖਿਆ ਕਿੰਗ ਖਾਨ ਦਾ ਇਹ ਅੰਦਾਜ਼, ਅਨੁਸ਼ਕਾ ਨਾਲ ਖੇਤਾਂ 'ਚ ਹੋਏ ਰੋਮਾਂਟਿਕ

jab harry met sejal butterfly song teaser
13 July, 2017 12:35:49 PM

ਮੁੰਬਈ— ਫਿਲਮ 'ਜਬ ਹੈਰੀ ਮੈੱਟ ਸੇਜਲ' ਦੇ ਹੁਣ ਤੱਕ ਸਾਰੇ ਰਿਲੀਜ਼ ਹੋ ਚੁੱਕੇ ਗੀਤ ਫੈਨਜ਼ ਦੀ ਜੁਬਾਨ 'ਤੇ ਚੜ ਗਏ ਹਨ। 'ਰਾਧਾ', 'ਬੀਚ ਬੀਚ ਮੈਂ' ਅਤੇ 'ਸਫਰ' ਦੇ ਹਿੱਟ ਹੋਣ ਤੋਂ ਬਾਅਦ ਹੁਣ ਫਿਲਮ ਦਾ ਇਕ ਹੋਰ ਗੀਤ ਰਿਲੀਜ਼ ਕਰਨ ਵਾਲੇ ਹਨ, ਜੋ ਕਿ ਇਕ ਪਾਰਟੀ ਨੰਬਰ ਹੈ।

Punjabi Bollywood Tadka

'ਬਟਰਫਲਾਈ' ਗੀਤ 'ਚ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਯੂਰਪ ਦੀਆਂ ਗਲੀਆਂ ਨੂੰ ਛੱਡ ਕੇ ਦੇਸੀ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇਸ ਗੀਤ ਦਾ ਟੀਜ਼ਰ ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਹੈ।

 

A post shared by AnushkaSharma1588 (@anushkasharma) on

ਅਨੁਸ਼ਕਾ ਜਿਥੇ ਸ਼ਾਰਟ ਡ੍ਰੈੱਸ ਛੱਡ ਕੇ ਇਕਦਮ ਪੰਜਾਬੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ, ਉਥੇ ਹੀ ਸ਼ਾਹਰੁਖ ਪਹਿਲੀ ਵਾਰ ਪੱਗ 'ਚ ਨਜ਼ਰ ਆ ਰਿਹਾ ਹੈ। ਆਪਣੇ 25 ਸਾਲਾਂ ਦੇ ਕੈਰੀਅਰ 'ਚ ਸ਼ਾਹਰੁਖ ਕਦੇ ਵੀ ਕਿਸੇ ਫਿਲਮ 'ਚ ਸਰਦਾਰ ਦੇ ਕਿਰਦਾਰ 'ਚ ਨਹੀਂ ਦਿਖੇ। ਇਸ ਫਿਲਮ 'ਚ ਦਰਸ਼ਕਾਂ ਨੂੰ ਸ਼ਾਹਰੁਖ ਦੇ ਕਈ ਵੱਖ-ਵੱਖ ਅੰਦਾਜ਼ ਦੇਖਣ ਨੂੰ ਮਿਲਣਗੇ। ਪੰਜਾਬ ਦੇ ਖੇਤਾਂ 'ਚ ਹੈਰੀ ਅਤੇ ਸੇਜਲ ਦਾ ਰੋਮਾਂਸ ਦੇਖਣਯੋਗ ਹੈ।


Tags: Jab Harry Met Sejal ButterflyShah Rukh Khan Anushka Sharmaਜਬ ਹੈਰੀ ਮੈੱਟ ਸੇਜਲ ਸ਼ਾਹਰੁਖ ਖਾਨਅਨੁਸ਼ਕਾ ਸ਼ਰਮਾਬਟਰਫਲਾਈ