FacebookTwitterg+Mail

ਭਾਰਤ ਆਏ ਜੈਕੀ ਚੈਨ, ਕਪਿਲ ਦੇ ਸ਼ੋਅ 'ਚ ਕਰਨਗੇ 'ਕੁੰਗ ਫੂ ਯੋਗਾ' ਦਾ ਪ੍ਰਚਾਰ (ਦੇਖੋ ਤਸਵੀਰਾਂ)

    1/8
23 January, 2017 10:27:38 PM
ਮੁੰਬਈ— ਦਿੱਗਜ ਚੀਨੀ ਅਭਿਨੇਤਾ ਜੈਕੀ ਚੈਨ ਨੂੰ ਬਹੁਤ ਜਲਦ 'ਦਿ ਕਪਿਲ ਸ਼ਰਮਾ ਸ਼ੋਅ' 'ਚ ਦੇਖਿਆ ਜਾਵੇਗਾ। ਉਹ ਆਪਣੀ ਅਗਾਮੀ ਐਕਸ਼ਨ-ਕਾਮੇਡੀ ਫਿਲਮ 'ਕੁੰਗ ਫੂ ਯੋਗਾ' ਦਾ ਪ੍ਰਚਾਰ ਕਰਨ ਸ਼ੋਅ 'ਚ ਪਹੁੰਚਣਗੇ। ਕਪਿਲ ਸ਼ਰਮਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਕਪਿਲ ਨੇ ਟਵੀਟ ਕਰਕੇ ਕਿਹਾ, 'ਹੇ ਭਗਵਾਨ, ਦਿ ਕਪਿਲ ਸ਼ਰਮਾ ਸ਼ੋਅ 'ਚ ਜੈਕੀ ਚੈਨ।'
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਭਾਰਤ ਯਾਤਰਾ ਦੌਰਾਨ ਭਾਰਤ ਤੇ ਚੀਨ ਵਿਚਾਲੇ ਤਿੰਨ ਫਿਲਮਾਂ ਦੇ ਸਮਝੌਤੇ ਤਹਿਤ 'ਕੁੰਗ ਫੂ ਯੋਗਾ' ਪਹਿਲੀ ਫਿਲਮ ਹੈ। ਇਸ ਫਿਲਮ 'ਚ ਅਮਾਇਰਾ ਦਸਤੂਰ, ਦਿਸ਼ਾ ਪਟਾਨੀ ਤੇ ਸੋਨੂੰ ਸੂਦ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਸਟੇਨਲੀ ਟੋਂਗ ਨੇ ਕੀਤਾ ਹੈ ਤੇ ਇਹ 3 ਫਰਵਰੀ ਨੂੰ ਰਿਲੀਜ਼ ਹੋਵੇਗੀ। ਦੱਸਣਯੋਗ ਹੈ ਕਿ ਜੈਕੀ ਚੈਨ ਸੋਨੂੰ ਸੂਦ ਨਾਲ ਭਾਰਤ ਆਏ ਹਨ। ਜੈਕੀ ਇਥੇ ਆਪਣੀ ਫਿਲਮ ਦੇ ਪ੍ਰਚਾਰ ਲਈ ਆਏ ਹਨ।

Tags: ਜੈਕੀ ਚੈਨ Jackie Chan ਕਪਿਲ ਸ਼ਰਮਾ Kapil Sharma ਸੋਨੂੰ ਸੂਦ Sonu Sood ਦਿਸ਼ਾ ਪਟਾਨੀ Disha Patani ਅਮਾਇਰਾ ਦਸਤੂਰ Amaira Dastur Kung Fu Yoga