FacebookTwitterg+Mail

ਦਾਲ-ਚੌਲ ਖਾ ਕੇ 61 ਸਾਲਾ ਜੈਕੀ ਸ਼ਰਾਫ ਨੇ ਬਣਾਈ ਜ਼ਬਰਦਸਤ ਬਾਡੀ, ਫੋਟੋ ਵਾਇਰਲ

jackie shroff body
18 June, 2018 05:27:01 PM

ਮੁੰਬਈ (ਬਿਊਰੋ)— ਫਾਦਰਸ ਡੇਅ 'ਤੇ ਟਾਈਗਰ ਸ਼ਰਾਫ ਨੇ ਇਕ ਤਸਵੀਰ ਪੋਸਟ ਕੀਤੀ। ਇਸ 'ਤੇ ਉਸ ਨੇ ਕੈਪਸ਼ਨ ਲਿਖੀ, 'ਉਮੀਦ ਹੈ ਜਦੋਂ ਮੈਂ 60+ ਦਾ ਹੋਵਾਂਗਾ ਤਾਂ ਆਪਣੇ ਹੀਰੋ ਵਾਂਗ ਦਿਖਾਂਗਾ।' ਅਸਲ 'ਚ ਇਸ ਤਸਵੀਰ 'ਚ ਉਨ੍ਹਾਂ ਦੇ 61 ਸਾਲ ਦੇ ਪਿਤਾ ਜੈਕੀ ਸ਼ਰਾਫ ਵਰਕਆਊਟ ਕਰਦੇ ਨਜ਼ਰ ਆ ਰਹੇ ਹਨ। ਟਾਈਗਰ ਨੇ ਇਸ ਤਸਵੀਰ ਨਾਲ 'ਦਾਲ ਚੌਲ ਡਾਈਟ' ਹੈਸ਼ਟੈਗ ਦਿੱਤਾ, ਜਿਸ ਤੋਂ ਸਾਫ ਹੈ ਕਿ ਇਸ ਜ਼ਬਰਦਸਤ ਬਾਡੀ ਦੇ ਪਿੱਛੇ ਦਾਲ ਚੌਲ ਡਾਈਟ ਦਾ ਵੱਡਾ ਹੱਥ ਹੈ। ਕੁਝ ਹੀ ਘੰਟਿਆਂ 'ਚ ਇਸ ਤਸਵੀਰ 'ਤੇ ਲੱਖਾਂ ਲਾਈਕਸ ਆਏ ਤੇ ਇਸ ਨੂੰ ਵਾਇਰਲ ਹੋਣ 'ਚ ਦੇਰ ਨਹੀਂ ਲੱਗੀ।
Punjabi Bollywood Tadka
ਇਕ ਯੂਜ਼ਰ ਨੇ ਲਿਖਿਆ, 'ਹੈਟਸ ਆਫ ਟੂ ਹਿਮ, ਇਹ ਸੁਪਰਹੀਰੋ ਹੈ।' ਦੂਜੇ ਯੂਜ਼ਰ ਨੇ ਲਿਖਿਆ, 'ਇਹ ਅਸਲੀ ਟਾਈਗਰ ਹੈ। ਬੀੜੂ ਕਮਾਲ ਹੈ।' ਉਥੇ ਸ਼ਿਲਪਾ ਸ਼ੈੱਟੀ ਵੀ ਜੈਕੀ ਦੀ ਤਸਵੀਰ 'ਤੇ ਕੁਮੈਂਟ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੀ ਤੇ ਉਸ ਨੇ ਲਿਖਿਆ, 'ਸੋ ਫਿੱਟ।' ਦੱਸਣਯੋਗ ਹੈ ਕਿ ਜੈਕੀ ਹਮੇਸ਼ਾ ਤੋਂ ਹੀ 'ਫਿੱਟ ਐਂਡ ਫਾਈਨ' ਰਹੇ ਹਨ। ਫਿਲਮ 'ਬ੍ਰਦਰਸ' ਸਮੇਂ ਵੀ ਉਨ੍ਹਾਂ ਨੇ ਆਪਣੀ ਫਿਟਨੈੱਸ 'ਤੇ ਕਾਫੀ ਕੰਮ ਕੀਤਾ ਸੀ, ਜਿਸ ਦੀ ਟਰੇਨਿੰਗ 'ਚ ਟਾਈਗਰ ਨੇ ਉਨ੍ਹਾਂ ਦੀ ਮਦਦ ਕੀਤੀ ਸੀ।


Tags: Jackie Shroff Tiger Shroff Fathers Day Instagram

Edited By

Rahul Singh

Rahul Singh is News Editor at Jagbani.