FacebookTwitterg+Mail

CONFIRM : ਬਾਗੀ 2' ਵਿਚ ਜੈਕਲੀਨ ਨਾਲ ਕੰਮ ਕਰਨਗੇ ਟਾਈਗਰ

jacqueline baaghi 2 confirm
25 August, 2016 07:48:27 AM
ਮੁੰਬਈ— ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਬਾਗੀ ਦੇ ਸੀਕਵਲ ਵਿਚ ਜੈਕਲੀਨ ਫਰਨਾਂਡੀਜ਼ ਨਾਲ ਕੰਮ ਕਰਦੇ ਨਜ਼ਰ ਆ ਸਕਦੇ ਹਨ। ਪਹਿਲਾਂ ਇਸ ਇਹ ਖਬਰਾਂ ਸਿਰਫ ਅੰਦਾਜ਼ੇ ਵਜੋਂ ਸਾਹਮਣੇ ਆਈਆਂ ਸਨ ਪਰ ਹੁਣ ਇਹ ਖਬਰ ਪੂਰੀ ਤਰ੍ਹਾਂ ਸਹੀ ਹੈ। ਸਾਜਿਦ ਨਾਡਿਆਡਵਾਲਾ ਨਿਰਮਿਤ ਅਤੇ ਸ਼ਬੀਰ ਖਾਨ ਨਿਰਦੇਸ਼ਤ ਫਿਲਮ 'ਬਾਗੀ' ਇਸ ਸਾਲ ਪ੍ਰਦਰਸ਼ਿਤ ਹੋਈ ਹੈ, ਜਿਸ 'ਚ ਟਾਈਗਰ ਸ਼ਰਾਫ ਅਤੇ ਸ਼ਰਧਾ ਕਪੂਰ ਨੇ ਅਹਿਮ ਭੂਮਿਕਾ ਨਿਭਾਈ ਸੀ। ਫਿਲਮ ਦੀ ਸਫਲਤਾ ਤੋਂ ਬਾਅਦ ਸਾਜਿਦ ਹੁਣ ਇਸ ਫਿਲਮ ਦਾ ਸੀਕਵਲ ਬਣਾ ਰਹੇ ਹਨ। ਫਿਲਮ ਵਿਚ ਟਾਈਗਰ ਸ਼ਰਾਫ ਦੀ ਮੁੱਖ ਭੂਮਿਕਾ ਹੋਵੇਗੀ ਜਦੋਂ ਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਇਸ ਵਾਰ ਸ਼ਬੀਰ ਦੀ ਥਾਂ ਅਹਿਮਦ ਖਾਨ ਨੂੰ ਦਿੱਤੀ ਜਾ ਸਕਦੀ ਹੈ। ਚਰਚਾ ਹੈ ਕਿ 'ਬਾਗੀ 2' ਵਿਚ ਸ਼ਰਧਾ ਕਪੂਰ ਦੀ ਥਾਂ ਜੈਕਲੀਨ ਨੂੰ ਕਾਸਟ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ਼ਰਧਾ ਦੀ ਥਾਂ ਕ੍ਰਿਤੀ ਸੇਨਨ, ਐਮੀ ਜੈਕਸਨ ਦਾ ਨਾਂ ਸਾਹਮਣੇ ਆ ਚੁੱਕਿਆ ਹੈ ਪਰ ਹੁਣ ਜੈਕਲੀਨ ਦਾ ਨਾਂ ਕੰਫਰਮ ਹੋ ਗਿਆ ਹੈ। ਰਿਪੋਰਟ ਮੁਤਾਬਕ 'ਏ ਫਲਾਈਂਗ ਜੱਟ' 'ਚ ਟਾਈਗਰ ਦੀ ਜੈਕਲੀਨ ਨਾਲ ਕੈਮਿਸਟਰੀ ਨੂੰ ਦੇਖਦੇ ਹੋਏ ਸਾਜਿਦ ਨੇ ਇਹ ਫੈਸਲਾ ਲਿਆ ਹੈ।

Tags: ਬਾਗੀ 2ਟਾਈਗਰਕੰਫਰਮjacquelineBaaghi 2confirm