FacebookTwitterg+Mail

Pics : ਐਕਟਿੰਗ ਦੀ ਦੁਨੀਆਂ ਤੋਂ ਬਾਅਦ ਇਸ ਨਵੇਂ ਹੁਨਰ 'ਚ ਹੱਥ ਅਜਮਾਏਗੀ ਜੈਕਲੀਨ

jacqueline fernandez
18 November, 2017 07:26:11 PM

ਮੁੰਬਈ (ਬਿਊਰੋ)— ਡਾਂਸ ਤੋਂ ਲੈ ਕੇ ਫਿਲਮਾਂ 'ਚ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰਨ ਵਾਲੀ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਹੁਣ ਨਵੇਂ ਹੁਨਰ 'ਚ ਹੱਥ ਅਜਮਾਉਣ ਜਾ ਰਹੀ ਹੈ। ਜੀ ਹਾਂ, ਫਿਲਮਾਂ 'ਚ ਆਪਣੀ ਅਦਾਕਾਰੀ ਦੇ ਹੁਨਰ ਤੋਂ ਬਾਅਦ ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੀ ਜੈਕਲੀਨ ਹੁਣ ਫੈਨਜ਼ ਦੇ ਸਵਾਦ 'ਤੇ ਰਾਜ ਕਰੇਗੀ। ਦਰਸਅਲ ਜੈਕਲੀਨ ਇਨ੍ਹੀਂ ਦਿਨੀਂ ਸ਼੍ਰੀਲੰਕਾ 'ਚ ਰੈਸਟੋਰੈਂਟ ਦੀ ਓਪਨਿੰਗ 'ਚ ਬਿਜ਼ੀ ਹੈ। ਜੈਕਲੀਨ ਨਾ ਸਿਰਫ ਇਸ ਰੈਸਟੋਰੇਂਟ ਦੀ ਮਾਲਕਿਨ ਹੋਵੇਗੀ ਬਲਕਿ ਸ਼ੈੱਫ ਦਾ ਕੰਮ ਵੀ ਕਰੇਗੀ ਅਤੇ ਸਵਾਦ ਖਾਣਾ ਵੀ ਬਣਾਏਗੀ।

Punjabi Bollywood Tadka
ਹਾਲ ਹੀ 'ਚ ਜੈਕਲੀਨ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਹ ਆਪਣੇ ਮਾਤਾ-ਪਿਤਾ ਨਾਲ ਨਜ਼ਰ ਆ ਰਹੀ ਹੈ। ਉਹ ਇਸ ਰੈਸਟੋਰੈਂਟ ਲਈ ਕਾਫੀ ਸਮੇਂ ਤੋਂ ਤਿਆਰੀਆਂ ਕਰ ਰਹੀ ਸੀ। ਇਸ ਤੋਂ ਇਲਾਵਾ ਜੈਕਲੀਨ ਜਲਦ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਰੇਸ 3' ਦੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਹੈ। ਇਸ ਤੋਂ ਪਹਿਲਾਂ ਉਹ ਸਲਮਾਨ ਨਾਲ 'ਕਿਕ' 'ਚ ਨਜ਼ਰ ਆ ਚੁੱਕੀ ਹੈ।

Punjabi Bollywood TadkaPunjabi Bollywood Tadka
 


Tags: Jacqueline Fernandez Instagram Restaurant Race 3 Bollywood Actress