FacebookTwitterg+Mail

ਸ਼ੂਟਿੰਗ ਦੌਰਾਨ ਜ਼ਖਮੀ ਹੋਈ ਸੀ ਜੈਕਲੀਨ, ਸਾਹਮਣੇ ਆਈ ਵੀਡੀਓ

jacqueline fernandez
27 May, 2018 02:00:38 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਰੇਸ 3' ਦਾ ਗੀਤ 'ਹੀਰੀਏ' ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਗੀਤ 'ਚ ਸਲਮਾਨ ਨਾਲ ਜੈਕਲੀਨ ਫਰਨਾਂਡੀਜ਼ ਡਾਂਸ ਕਰਦੀ ਨਜ਼ਰ ਆਈ ਹੈ। ਹਾਲ ਹੀ 'ਚ 'ਹੀਰੀਏ' ਗੀਤ ਦੀ ਮੇਕਿੰਗ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਸੈੱਟ 'ਤੇ ਸਭ ਮਸਤੀ ਕਰਦੇ ਦਿਖਾਈ ਦੇ ਰਹੇ ਹਨ, ਉੱਥੇ ਹੀ ਜੈਕਲੀਨ ਕਾਫੀ ਮਿਹਨਤ ਕਰਦੀ ਨਜ਼ਰ ਆ ਰਹੀ ਹੈ। ਇਸ ਗੀਤ ਦੀ ਸ਼ੂਟਿੰਗ ਦੌਰਾਨ ਜੈਕਲੀਨ ਜ਼ਖਮੀ ਹੋਈ ਸੀ। ਇਸ ਵੀਡੀਓ 'ਚ ਉਹ ਆਪਣੇ ਪੈਰ 'ਤੇ ਲੱਗੀ ਸੱਟ ਨੂੰ ਦਿਖਾ ਰਹੀ ਹੈ। ਆਪਣੀ ਸੱਟ ਨੂੰ ਦਿਖਾਉਂਦੇ ਹੋਏ ਉਹ ਕਹਿ ਰਹੀ ਹੈ ਕਿ ਮੈਨੂੰ ਸੱਟ ਦੇ ਨਿਸ਼ਾਨ ਬਹੁਤ ਪਸੰਦ ਹਨ ਕਿਉਂਕਿ ਇਹ ਤੁਹਾਨੂੰ ਦੱਸਦੇ ਹਨ ਕਿ ਤੁਸੀਂ ਕੁਝ ਵੱਖਰਾ ਕਰ ਰਹੇ ਹੋ।

ਦੱਸਣਯੋਗ ਹੈ ਕਿ 'ਰੇਸ 3' ਦਾ ਨਿਰਦੇਸ਼ਨ ਰੈਮੋ ਡਿਸੂਜ਼ਾ ਨੇ ਕੀਤਾ ਹੈ। ਇਸ ਫਿਲਮ 'ਚ ਸਲਮਾਨ ਖਾਨ, ਬੌਬੀ ਦਿਓਲ, ਅਨਿਲ ਕਪੂਰ, ਜੈਕਲੀਨ ਫਰਨਾਂਡੀਜ਼, ਡੇਜ਼ੀ ਸ਼ਾਹ, ਸਾਕਿਬ ਸਲੀਮ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਇਹ ਫਿਲਮ 15 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Jacqueline Fernandez Heeriye Injured Salman Khan Race 3 Bollywood Actress

Edited By

Kapil Kumar

Kapil Kumar is News Editor at Jagbani.