FacebookTwitterg+Mail

ਜੈਕਲੀਨ-ਸੋਨਮ ਨੇ ਚਿੱਟੇ ਰੰਗ ਦੀ ਡਰੈਸ 'ਚ ਬਿਖੇਰਿਆ ਹੁਸਨ ਦਾ ਜਲਵਾ (ਦੇਖੋ ਤਸਵੀਰਾਂ)

    1/9
27 March, 2017 12:03:13 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਤੇ ਸੋਨਮ ਕਪੂਰ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀਆਂ ਰਹਿੰਦੀਆਂ ਹਨ। ਬੀਤੇ ਦਿਨੀਂ ਇਨ੍ਹਾਂ ਦੋਵੇਂ ਅਭਿਨੇਤਰੀਆਂ ਨੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਜੈਕਲੀਨ ਦੀ ਤਸਵੀਰ ਨੂੰ 5 ਘੰਟੇ ਦੇ ਅੰਦਰ 1 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਹੈ ਤੇ ਸੋਨਮ ਦੀ ਤਸਵੀਰ ਨੂੰ 15 ਘੰਟੇ ਦੇ ਅੰਦਰ 1ਲੱਖ 59 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ।

ਜ਼ਿਕਰਯੋਗ ਹੈ ਕਿ ਸੋਨਮ ਕਪੂਰ ਹਾਲ ਹੀ 'ਚ ਨਿਰਦੇਸ਼ਕ ਰਾਮ ਗੋਪਾਲ ਵਰਮਾ ਦੇ ਮਹਿਲਾ ਦਿਵਸ 'ਤੇ ਦਿੱਤੇ ਗਏ ਵਿਵਾਦਿਤ ਬਿਆਨ ਦਾ ਵਿਰੋਧ ਕਰਨ ਦੇ ਚਲਦੇ ਚਰਚਾ 'ਚ ਆਈ ਸੀ। ਜੈਕਲੀਨ ਇਨ੍ਹੀਂ ਦਿਨੀਂ ਜਸਟੀਨ ਬੀਬਰ ਦੇ ਭਾਰਤ ਦੋਰੇ 'ਤੇ ਉਨ੍ਹਾਂ ਨੂੰ ਮੁੰਬਈ ਘੁਮਾਉਣ ਦੀ ਖਬਰ ਕਰਕੇ ਕਾਫੀ ਚਰਚਾ 'ਚ ਰਹੀ ਸੀ। ਜੈਕਲੀਨ ਨੇ ਇਹ ਵੀ ਕਿਹਾ ਕਿ ਉਹ ਜਸਟੀਨ ਬੀਬਰ ਦੀ ਫੈਨ ਹੈ। ਜੈਕਲੀਨ ਇਨ੍ਹੀਂ ਦਿਨੀਂ ਫਿਲਮ 'ਡਰਾਈਵ' ਦੀ ਸ਼ੂਟਿੰਗ 'ਚ ਵਿਅਸਥ ਹੈ। ਇਸ ਤੋਂ ਇਲਾਵਾ ਮਈ 'ਚ ਹੋਣ ਵਾਲੇ ਜਸਟੀਨ ਦੇ ਸ਼ੋਅ ਦੀ ਮੇਜ਼ਬਾਨੀ ਵੀ ਕਰੇਗੀ।


Tags: Jacqueline Fernandez Sonam Kapoor White Dresses Instagram ਜੈਕਲੀਨ ਫਰਨਾਂਡੀਜ਼ ਸੋਨਮ ਕਪੂਰ