FacebookTwitterg+Mail

Watch Video: 'ਜੱਗਾ ਜਾਸੂਸ' ਦੇ ਸੈੱਟ 'ਤੇ ਹੋਇਆ ਹਮਲਾ, ਸਹਿਮ ਗਏ ਕੈਟਰੀਨਾ-ਰਣਬੀਰ

jagga jasoos
28 June, 2017 03:10:13 PM

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਅੱਜ-ਕੱਲ ਆਪਣੀ ਆਉਣ ਵਾਲੀ 'ਜੱਗਾ ਜਾਸੂਸ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਜ਼ਬਰਦਸਤ ਐਡਵੈਂਚਰ ਹੈ। ਹੁਣ ਜੱਗਾ-ਜਾਸੂਸ ਦੇ ਸੈੱਟ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਰਣਬੀਰ ਅਤੇ ਕੈਟ ਇੱਕਠੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਕੈਮਰੇ ਦੇ ਪਿੱਛਿਓ ਰਿਲੀਜ਼ ਕੀਤਾ ਜਾ ਗਿਆ ਹੈ।
ਫਿਰ ਵੀ ਦ੍ਰਿਸ਼ ਨੂੰ ਪੂਰਾ ਕਰ ਲਿਆ
ਸ਼ੂਟਿੰਗ ਦੌਰਾਨ ਇਸ ਵੀਡੀਓ 'ਚ ਰਣਵੀਰ ਅਤੇ ਕੈਟਰੀਨਾ ਸਮੇਤ ਟੀਮ ਦੀ ਪੂਰੀ 'ਤੇ ਸੀਗਲਜ਼ ਦਾ ਇਕ ਝੁੰਡ ਨੇ ਹਮਲਾ ਕਰ ਦਿੱਤਾ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਰਣਬੀਰ ਅਤੇ ਕੈਟਰੀਨਾ ਨੇ ਸੀਗਲਜ਼ ਤੋਂ ਡਰਨ ਦੇ ਬਾਵਜੂਦ ਵੀ ਇਸ ਦ੍ਰਿਸ਼ ਨੂੰ ਪੂਰਾ ਕੀਤਾ। ਸੀਗਲਜ਼ ਦੇ ਹਮਲੇ ਦੌਰਾਨ ਫਿਲਮ 'ਚ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦਾ ਪਿੱਛਾ ਕਰਨ ਦਾ ਸੀਨ ਫਿਲਮਾਇਆ ਜਾ ਰਿਹਾ ਸੀ।


ਦੋਵੇਂ ਕਲਾਕਾਰਾਂਨੂੰ ਇਕ ਬਿਲਡਿੰਗ ਤੋਂ ਤਾਰ ਦੀ ਸਹਾਇਆ ਤੋਂ ਹੇਠਾਂ ਉਤਰਨ ਦਾ ਦ੍ਰਿਸ਼ ਫਿਲਮਾਇਆ ਸੀ। ਹਾਲਾਂਕਿ ਉਨ੍ਹਾਂ ਨੇ ਆਪਣੇ ਇਸ ਸੀਨ ਨੂੰ ਪੂਰਾ ਕਰ ਲਿਆ। ਤੁਹਾਨੂੰ ਦੱਸ ਦੇਈਏ ਕਿ 'ਜੱਗਾ ਜਾਸੂਸ' ਇਕ ਸਕੂਲ ਦੇ ਬੱਚੇ ਦੀ ਕਹਾਣੀ 'ਤੇ ਆਧਾਰਿਤ ਫਿਲਮ ਹੈ, ਇਸ 'ਚ ਬੱਚਾ ਆਪਣੇ ਗੁਆਚੇ ਹੋਏ ਪਿਤਾ ਨੂੰ ਖੋਡ ਰਿਹਾ ਹੈ। ਇਸ ਦੌਰਾਨ ਐਡਵੈਂਚਰ ਦੀ ਇਕ ਨਵੀਂ ਦੁਨੀਆ ਖੁੱਲਦੀ ਹੈ। ਹੁਣ ਤੱਕ ਫਿਲਮ ਦੇ ਬਾਰੇ 'ਤ ਜੋ ਕੁਝ ਵੀ ਸਾਹਮਣੇ ਆਇਆ ਹੈ, ਜਿਸ 'ਚ ਟ੍ਰੇਲਰ, ਗੀਤ ਅਤੇ ਆਫ ਕੈਮਰਾ ਵੀਡੀਓ ਸ਼ਾਮਲ ਹੈ। ਉਸ ਨਾਲ ਦਰਸ਼ਕ ਫਿਲਮ ਦੀ ਰਿਲੀਜ਼ ਲਈ ਬੇਤਾਬ ਹੋ ਚੁੱਕੇ ਹਨ। ਡਿਜ਼ਨੀ ਅਤੇ ਪਿਕਚਰ ਪ੍ਰੋਡਕਸ਼ਨ ਦੀ 'ਜੱਗਾ ਜਾਸੂਸ' ਦੇ ਨਿਰਦੇਸ਼ਕ ਅਨੁਰਾਗ ਬਾਸੂ ਹੈ। ਫਿਲਮ 14 ਜੁਲਾਈ 2017 ਨੂੰ ਰਿਲੀਜ਼ ਹੋ ਰਹੀ ਹੈ। ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੀ ਇਸ ਫਿਲਮ 'ਚ ਸੰਗੀਤ ਪ੍ਰੀਤਮ ਦਾ ਹੈ।


Tags: AttackJagga JasoosRanbir SinghKatrina KaifAnurag Basuਜੱਗਾ ਜਾਸੂਸਰਣਬੀਰ ਕਪੂਰਕੈਟਰੀਨਾ ਕੈਫ