FacebookTwitterg+Mail

Box Office : ਵੀਕੈਂਡ 'ਤੇ 'ਜੱਗਾ ਜਾਸੂਸ' ਨੇ ਕੀਤੀ ਸ਼ਾਨਦਾਰ ਓਪਨਿੰਗ, ਜਾਣੋ ਕਮਾਈ

jagga jasoos
17 July, 2017 03:42:48 PM

ਮੁੰਬਈ— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੀ ਫਿਲਮ 'ਜੱਗਾ ਜਾਸੂਸ' ਪਿੱਛਲੇ ਹਫਤੇ ਸ਼ੁਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਭਾਵੇ ਖਾਸ ਤਾਰੀਫ ਨਹੀਂ ਮਿਲੀ ਪਰ ਇਸ ਫਿਲਮ ਨੇ ਓਪਨਿੰਗ ਵੀਕੈਂਡ 'ਤੇ ਬਾਕਸ ਆਫਿਸ 'ਤੇ ਕਾਫੀ ਚੰਗਾ ਕਾਰੋਬਾਰ ਕੀਤਾ ਹੈ। ਬਾਕਸ ਆਫਿਸ 'ਤੇ ਪਹਿਲੇ ਦਿਨ ਸ਼ੁਕਰਵਾਰ 8.57 ਕਰੋੜ, ਸ਼ਨੀਵਾਰ 11.53 ਕਰੋੜ, ਐਤਵਾਰ 13.07 ਕਰੋੜ ਕਮਾ ਚੁੱਕੀ ਹੈ। ਕੁੱਲ ਮਿਲਾ ਕੇ ਇਹ ਫਿਲਮ ਬਾਕਸ ਆਫਿਸ 'ਤੇ 33.17 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ। ਇਸ ਬਾਰੇ ਜਾਣਕਾਰੀ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ। 


ਜ਼ਿਕਰਯੋਗ ਹੈ ਕਿ ਨਿਰਦੇਸ਼ਕ ਅਨੁਰਾਗ ਬਾਸੂ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਜੱਗਾ ਜਾਸੂਸ' 'ਚ ਰਣਬੀਰ-ਕੈਟਰੀਨਾ ਤੋਂ ਇਲਾਵਾ ਸਿਆਨੀ ਗੁਪਤਾ, ਸੋਰਭ ਸ਼ੁਕਲਾ, ਕਿਰਨ ਸ਼੍ਰੀਨਿਵਾਸ ਅਹਿਮ ਭੂਮਿਕਾ 'ਚ ਨਜ਼ਰ ਆਏ ਹਨ। ਫਿਲਮ 'ਚ ਕੈਟਰੀਨਾ ਇਕ ਪੱਤਰਕਾਰ ਦੀ ਭੂਮਿਕਾ ਨਿਭਾਅ ਰਹੀ ਹੈ ਜੋ ਅਵੈਧ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਦੀ ਸਟੋਰੀ ਲਈ ਨਿਕਲਦੀ ਹੈ ਅਤੇ ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਜੱਗਾ (ਰਣਬੀਰ ਕਪੂਰ) ਨਾਲ ਹੁੰਦੀ ਹੈ।


Tags: Jagga Jasoos Ranbir Kapoor Katrina Kaif Box Office Box Office Collection Of jagga Jassos ਰਣਬੀਰ ਕਪੂਰ ਕੈਟਰੀਨਾ ਕੈਫ