FacebookTwitterg+Mail

Exclusive Pics : 'ਮੰਜੇ ਬਿਸਤਰੇ' ਦੇ ਜੱਗੀ ਸਿੰਘ ਦੀ ਅਮਰੀਕਾ 'ਚ ਹੋਈ ਮੰਗਣੀ

jaggi singh got engaged with this beautiful girl
08 January, 2018 01:47:01 PM

ਜਲੰਧਰ (ਬਿਊਰੋ)— 'ਮਿਰਜ਼ਾ : ਦਿ ਅਨਟੋਲਡ ਸਟੋਰੀ', 'ਹੀਰੋ : ਨਾਮ ਯਾਦ ਰੱਖੀ', 'ਫਰਾਰ' ਤੇ 'ਮੰਜੇ ਬਿਸਤਰੇ' ਵਰਗੀਆਂ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਜੱਗੀ ਸਿੰਘ ਨੇ ਹਰਲੀਨ ਕੌਰ ਨਾਂ ਦੀ ਕੁੜੀ ਨਾਲ ਮੰਗਣੀ ਕਰਵਾ ਲਈ ਹੈ।
Punjabi Bollywood Tadka
ਜੱਗੀ ਸਿੰਘ ਦੀ ਮੰਗਣੀ ਐਤਵਾਰ ਨੂੰ ਅਮਰੀਕਾ ਦੇ ਸਿਆਟਲ ਸ਼ਹਿਰ 'ਚ ਹੋਈ। ਹਰਲੀਨ ਕੌਰ ਸਿਆਟਲ ਸ਼ਹਿਰ ਦੀ ਹੀ ਰਹਿਣ ਵਾਲੀ ਹੈ। ਇਸ ਖਾਸ ਮੌਕੇ ਦੀਆਂ ਐਕਸਕਲੂਜ਼ਿਵ ਤਸਵੀਰਾਂ ਸਾਡੇ ਕੋਲ ਆਈਆਂ ਹਨ।
Punjabi Bollywood Tadka
ਤਸਵੀਰਾਂ 'ਚ ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ ਆਪਣੇ ਬੇਟਿਆਂ ਨਾਲ, ਵੀਡੀਓ ਡਾਇਰੈਕਟਰ ਬਲਜੀਤ ਸਿੰਘ ਦਿਓ ਤੇ ਹੋਰ ਸੱਜਣ-ਮਿੱਤਰ ਦਿਖਾਈ ਦੇ ਰਹੇ ਹਨ। ਜੱਗੀ ਸਿੰਘ ਗਿੱਪੀ ਗਰੇਵਾਲ ਦੇ ਬੇਹੱਦ ਕਰੀਬੀ ਹਨ।
Punjabi Bollywood Tadka
ਜੱਗੀ ਸਿੰਘ ਦੀ ਫਿਲਮ 'ਮੰਜੇ ਬਿਸਤਰੇ' ਬਲਾਕਬਸਟਰ ਰਹੀ ਹੈ। ਇਸ ਦੇ ਨਾਲ ਹੀ ਗੀਤਾਂ 'ਚ ਵੀ ਜੱਗੀ ਸਿੰਘ ਮਾਡਲਿੰਗ ਕਰਦੇ ਨਜ਼ਰ ਆਉਂਦੇ ਹਨ।​​​​​​​


Tags: Jaggi Singh Harleen Kaur Engagement Gippy Grewal Manje Bistre