FacebookTwitterg+Mail

ਬਰਸੀ : ਗਜ਼ਲ ਗਾਇਕੀ ਨੂੰ ਇਕ ਨਵੀਂ ਦਿਸ਼ਾ ਦਿੱਤੀ ਜਗਜੀਤ ਨੇ

jagjit gave a new direction to the ghazal singing
10 October, 2016 07:36:26 AM
ਮੁੰਬਈ— ਬਾਲੀਵੁੱਡ 'ਚ ਜਗਜੀਤ ਸਿੰਘ ਦਾ ਨਾਂ ਇਕ ਅਜਿਹੀ ਸ਼ਖਸੀਅਤ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਗਜ਼ਲ ਗਾਇਕੀ ਨਾਲ ਲੱਗਭਗ ਚਾਰ ਦਹਾਕੇ ਤੱਕ ਸਰੋਤਿਆਂ ਦੇ ਦਿਲ 'ਤੇ ਅਮਿੱਟ ਛਾਪ ਛੱਡੀ।
8 ਫਰਵਰੀ 1941 ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ 'ਚ ਜੰਮੇ ਜਗਜੀਤ ਸਿੰਘ ਨੇ ਸੰਗੀਤ ਦੀ ਸਿੱਖਿਆ ਉਸਤਾਦ ਜਮਾਲ ਖਾਨ ਅਤੇ ਪੰਡਿਤ ਛਗਨਲਾਲ ਸ਼ਰਮਾ ਤੋਂ ਹਾਸਲ ਕੀਤੀ। ਸ਼ੁਰੂਆਤੀ ਦੌਰ 'ਚ ਜਗਜੀਤ ਸਿੰਘ ਨੂੰ ਵਿਗਿਆਪਨ ਫਿਲਮਾਂ ਲਈ ਜਿੰਗਲ ਗਾਉਣ ਦਾ ਮੌਕਾ ਮਿਲਿਆ। ਸਾਲ 1969 'ਚ ਜਗਜੀਤ ਸਿੰਘ ਨੇ ਚਿੱਤਰਾ ਨਾਲ ਵਿਆਹ ਕਰ ਲਿਆ। ਇਸ ਤੋਂ ਬਾਅਦ ਜਗਜੀਤ-ਚਿੱਤਰਾ ਦੀ ਜੋੜੀ ਨੇ ਕਈ ਐਲਬਮਾਂ 'ਚ ਆਪਣੇ ਜਾਦੂਈ ਪਲੇਅਬੈਕ ਗਾਇਕੀ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਜਗਜੀਤ ਸਿੰਘ ਨੇ ਪ੍ਰਾਈਵੇਟ ਐਲਬਮ 'ਚ ਪਲੇਅਬੈਕ ਗਾਇਕੀ ਕਰਨ ਤੋਂ ਇਲਾਵਾ ਕਈ ਫਿਲਮਾਂ 'ਚ ਵੀ ਆਪਣੀ ਮਧੁਰ ਆਵਾਜ਼ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਸਾਲ 2003 'ਚ ਜਗਜੀਤ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

Tags: ਜਗਜੀਤਨਵੀਂ ਦਿਸ਼ਾ ਸਿੰਘਗਜ਼ਲ Jagjit singhnew directionghazal