FacebookTwitterg+Mail

ਮਨਪ੍ਰੀਤ ਸੰਧੂ ਦੇ ਨਵੇਂ ਗੀਤ 'ਜੈਗੁਆਰ' ਨੇ ਯੂਟਿਊਬ 'ਤੇ ਪਾਈਆਂ ਧੁੰਮਾਂ (ਵੀਡੀਓ)

jaguar by manpreet sandhu
18 October, 2017 02:38:10 PM

ਜਲੰਧਰ (ਬਿਊਰੋ)— ਕਈ ਹਿੱਟ ਗੀਤ ਗਾ ਚੁੱਕੇ ਪੰਜਾਬੀ ਗਾਇਕ ਮਨਪ੍ਰੀਤ ਸੰਧੂ ਦਾ ਨਵਾਂ ਗੀਤ 'ਜੈਗੁਆਰ' ਇਨ੍ਹੀਂ ਦਿਨੀਂ ਚਰਚਾ 'ਚ ਹੈ। 'ਜੈਗੁਆਰ' ਮਨਪ੍ਰੀਤ ਦੇ ਬਾਕੀ ਗੀਤਾਂ ਨਾਲੋਂ ਬਿਲਕੁਲ ਅਲੱਗ ਹੈ, ਜਿਹੜਾ ਯੂਟਿਊਬ 'ਤੇ ਵੀ ਧੁੰਮਾਂ ਪਾ ਰਿਹਾ ਹੈ। ਖਬਰ ਲਿਖੇ ਜਾਣ ਤਕ ਯੂਟਿਊਬ 'ਤੇ ਗੀਤ ਨੂੰ 13 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ। ਮਨਪ੍ਰੀਤ ਸੰਧੂ ਨਾਲ ਗੀਤ 'ਚ ਅੰਕੁਰ ਵਿੱਜ ਨੇ ਫੀਚਰ ਕੀਤਾ ਹੈ।

ਗੀਤ ਦੇ ਬੋਲ ਜੱਗੀ ਜਗੋਵਾਲ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਲਾਡੀ ਗਿੱਲ ਨੇ ਦਿੱਤਾ ਹੈ। ਗੀਤ ਦੀ ਵੀਡੀਓ ਬੇਹੱਦ ਸ਼ਾਨਦਾਰ ਹੈ, ਜਿਹੜੀ ਸੁੱਖ ਕਰਮਨ ਨੇ ਬਣਾਈ ਹੈ। 'ਜੈਗੁਆਰ' ਗੀਤ ਆਲ 1 ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।


Tags: Jaguar Manpreet Sandhu Ankur Vij Jaggi Jagowal Laddi Gill All1 Records