FacebookTwitterg+Mail

"Sporty look" 'ਚ ਇਕ ਵੱਖਰੇ ਅੰਦਾਜ਼ 'ਚ ਨਜ਼ਰ ਆਈ ਸ਼੍ਰੀਦੇਵੀ ਦੀ ਬੇਟੀ (ਤਸਵੀਰਾਂ)

    1/8
25 April, 2017 02:06:35 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਨੂੰ ਬੀਤੇ ਦਿਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਸਟੋਰ ਦੇ ਬਾਹਰ ਕੈਮਰੇ ਨੇ ਕੈਪਚਰ ਕਰ ਲਿਆ ਸੀ। ਇਸ ਦੌਰਾਨ ਉਹ ਬਲੈਕ ਟੀ-ਸ਼ਰਟ ਅਤੇ ਸਪੋਰਟਸ ਜੈਕੇਟ ਨਾਲ ਰੰਗ-ਬਿਰੰਗੀ ਸ਼ਾਰਟਸ ਪਾਏ ਨਜ਼ਰ ਆ ਰਹੀ ਸੀ। ਇਸ ਮੌਕੇ ਜਾਹਨਵੀ ਫੋਨ 'ਤੇ ਗੱਲ ਕਰਦੀ ਹੋਈ ਸਟੋਰ ਤੋਂ ਬਾਹਰ ਨਿਕਲੀ ਅਤੇ ਫਿਰ ਕਾਰ 'ਚ ਬੈਠ ਕੇ ਚਲੀ ਗਈ।

ਸੂਤਰਾਂ ਮੁਤਾਬਕ ਸ਼੍ਰੀਦੇਵੀ ਬੇਟੀ ਜਾਹਨਵੀ ਕਪੂਰ ਨੂੰ ਫਿਲਮ 'ਸਟੂਡੈਂਟ ਆਫ ਦਿ ਈਅਰ' ਦੇ ਸੀਕਵਲ 'ਚ ਬਾਲੀਵੁੱਡ 'ਚ ਡੈਬਿਊ ਕਰਾਏਗੀ ਪਰ ਬਾਅਦ 'ਚ ਇਹ ਖਬਰ ਆਈ ਕਿ ਉਹ ਮਰਾਠੀ ਫਿਲਮ 'ਸੈਰਾਟ' ਦੇ ਹਿੰਦੀ ਰੀਮੇਕ 'ਚ ਈਸ਼ਾਨ ਖਟਰ ਦੇ ਨਾਲ ਡੈਬਿਊ ਕਰਨ ਜਾ ਰਹੀ ਹੈ ਪਰ ਇਨ੍ਹਾਂ ਦੋਵਾਂ ਫਿਲਮਾਂ ਦਾ ਕੋਈ ਆਫੀਸ਼ਅਲ ਐਲਾਨ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਾਹਨਵੀ ਰਿਲੇਸ਼ਨਸ਼ਿੱਪ ਦੀ ਵਜ੍ਹਾ ਕਰਕੇ ਵੀ ਸੁਰਖੀਆਂ 'ਚ ਰਹਿ ਚੁੱਕੀ ਹੈ। ਪਿਛਲੇ ਸਾਲ ਇਹ ਖਬਰ ਫੈਲ ਰਹੀ ਸੀ ਕਿ ਰਾਜਨੀਤੀਕ ਸੁਸ਼ੀਲ ਕੁਮਾਰ ਸ਼ਿੰਦੇ ਦੇ ਪੋਤੇ ਸ਼ਿਖਰ ਪਹਾਰਿਆ ਨੂੰ ਡੇਟ ਕਰ ਰਹੀ ਸੀ।


Tags: Sridevi Jahnavi Kapoor Sporty look Designer Shorts ਸ਼੍ਰੀਦੇਵੀ ਜਾਹਨਵੀ ਕਪੂਰ