FacebookTwitterg+Mail

48 ਘੰਟੇ 'ਚ ਇਸ ਫਿਲਮ ਨੇ 60 ਕਰੋੜ ਦਾ ਆਂਕੜਾ ਕੀਤਾ ਪਾਰ, ਪਹਿਲੀ ਵਾਰ ਟ੍ਰਿਪਲ ਭੂਮਿਕਾ 'ਚ ਨਜ਼ਰ ਆਇਆ ਹੀਰੋ

jai lava kusa collection day 2 jr ntr s film takes the box office by storm
23 September, 2017 05:16:00 PM

ਨਵੀਂ ਦਿੱਲੀ(ਬਿਊਰੋ)— ਜੂਨੀਅਰ ਐੱਨ. ਟੀ. ਆਰ. ਦੀ ਤੇਲੁਗੁ ਫਿਲਮ 'ਜੈ ਲਵ ਕੁਸ਼' ਨੇ ਦੋ ਦਿਨ 'ਚ ਵਰਲਡਵਾਈਡ 60 ਕਰੋੜ ਦੀ ਕਮਾਈ ਕਰ ਲਈ ਹੈ। ਵੀਰਵਾਰ ਨੂੰ ਰਿਲੀਜ਼ ਹੋਣੇ ਦੇ ਬਾਵਜੂਦ ਵੀ ਫਿਲਮ ਨੇ ਪਹਿਲੇ ਦਿਨ 49 ਕਰੋੜ ਦਾ ਕਾਰੋਬਾਰ ਕਰ ਲਿਆ ਸੀ। ਆਈ. ਏ. ਐੱਨ. ਐੱਸ. ਮੁਤਾਬਕ ਦੋ ਦਿਨ 'ਚ ਇਸ ਫਿਲਮ ਨੇ 60 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ। ਫਿਲਮ ਨੂੰ ਲੈ ਕੇ ਆ ਰਹੀ ਪ੍ਰਤੀਕਿਰਿਆ 'ਤੇ ਐੱਨ. ਟੀ. ਆਰ. ਨੇ ਟਵੀਟ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ ਕਿ 'ਲਵ ਕੁਸ਼' ਨੂੰ ਮਿਲ ਰਹੀ ਪ੍ਰਤੀਕਿਰਿਆ ਨਾਲ ਸਾਨੂੰ ਕਾਫੀ ਸੰਤੁਸ਼ਟੀ ਮਿਲ ਰਹੀ ਹੈ। ਇਕ ਅਭਿਨੇਤਾ ਦੇ ਤੌਰ 'ਤੇ ਉਹ ਇਸ ਤੋਂ ਜ਼ਿਆਦਾ ਕੁਝ ਹੋਰ ਨਹੀਂ ਮੰਗ ਸਕਦੇ।
ਇਸ ਫਿਲਮ ਨੂੰ ਕੇ. ਐੱਸ. ਰਵਿੰਦਰ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਯੂਨੀਅਰ ਐੱਨ. ਟੀ. ਆਰ. ਪਹਿਲੀ ਵਾਰ 3 ਭੂਮਿਕਾਵਾਂ 'ਚ ਨਜ਼ਰ ਆਏ। ਉਸ ਨੇ ਲਵ, ਜੈ ਤੇ ਕੁਸ਼ ਨਾਂ ਦੇ ਤਿੰਨ ਕਿਰਦਾਰ ਨਿਭਾਏ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਚ ਜੈ ਦਾ ਕਿਰਦਾਰ ਸਭ ਤੋਂ ਜ਼ਿਆਦਾ ਦਿਲਚਸਪ ਹੈ।


Tags: Jai Lava Kusa collection Day 2Jr NTRHindi Movieਜੈ ਲਵ ਕੁਸ਼