FacebookTwitterg+Mail

21 ਸਾਲ ਦੀ ਹੋਈ ਸ਼੍ਰੀਦੇਵੀ ਦੀ ਧੀ ਜਾਹਨਵੀ, ਭੈਣ ਸੋਨਮ ਨੇ ਟਵੀਟ ਕਰਕੇ ਦਿੱਤੀ ਵਧਾਈ

janhvi kapoor happy birthday
06 March, 2018 12:00:32 PM

ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਵੱਡੀ ਬੇਟੀ ਜਾਹਨਵੀ ਕਪੂਰ ਅੱਜ ਆਪਣਾ 21 ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 6 ਮਾਰਚ 1997 ਨੂੰ ਮੁੰਬਈ 'ਚ ਹੋਇਆ ਸੀ। ਹਰ ਸਾਲ ਉਹ ਆਪਣਾ ਜਨਮਦਿਨ ਆਪਣੇ ਪਰਿਵਾਰ ਨਾਲ ਬਹੁਤ ਖੁਸ਼ੀ ਨਾਲ ਮਨਾਉਂਦੀ ਸੀ।
Punjabi Bollywood Tadka

ਇਸ ਸਾਲ ਆਪਣੀ ਮਾਂ ਦੇ ਦਿਹਾਂਤ ਨਾਲ ਕਾਫੀ ਦੁੱਖੀ ਜਾਹਨਵੀ ਸ਼ਾਇਦ ਆਪਣਾ ਜਨਮਦਿਨ ਸੈਲੀਬ੍ਰੇਟ ਨਾ ਕਰਨ ਦੇ ਮੂਡ 'ਚ ਹੈ ਪਰ ਪਰਿਵਾਰ ਵਾਲੇ ਉਸ ਲਈ ਇਕ ਖਾਸ ਯੋਜਨਾ ਬਣਾ ਰਹੇ ਹਨ।

Punjabi Bollywood Tadka

ਸੂਤਰਾਂ ਮੁਤਾਬਕ, ਕਪੂਰ ਪਰਿਵਾਰ ਜਾਹਨਵੀ ਦੇ ਸਪੈਸ਼ਲ ਡੇ ਨੂੰ ਹੋਰ ਸਪੈਸ਼ਲ ਬਣਾਉਣਾ ਚਾਹੁੰਦੇ ਹਨ। ਪੂਰਾ ਪਰਿਵਾਰ ਇਸ ਦਿਨ ਡਿਨਰ 'ਤੇ ਜਾਵੇਗਾ।
Punjabi Bollywood Tadka

ਸ਼੍ਰੀਦੇਵੀ ਨੇ ਜਾਹਨਵੀ ਕਪੂਰ ਦੇ ਜਨਮਦਿਨ ਨੂੰ ਸੈਲੀਬ੍ਰੇਟ ਕਰਨ ਦੀਆਂ ਕੁਝ ਖਾਸ ਯੋਜਨਾਵਾਂ ਬਣਾਈਆਂ ਸਨ। ਉਨ੍ਹਾਂ ਨੇ ਬੋਨੀ ਕਪੂਰ ਨਾਲ ਵੀ ਇਸ ਦਾ ਜ਼ਿਕਰ ਕੀਤਾ ਸੀ। ਹਾਲਾਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਅਜਿਹਾ ਵੀ ਕੁਝ ਹੋਵੇਗਾ।
Punjabi Bollywood Tadka

ਸ਼੍ਰੀਦੇਵੀ ਦੀ ਮੌਤ ਦੇ ਬਾਵਜੂਦ ਵੀ ਬੋਨੀ ਕਪੂਰ, ਬੇਟੀ ਜਾਹਨਵੀ ਦਾ ਜਨਮਦਿਨ ਸੈਲੀਬ੍ਰੇਟ ਕਰਨਾ ਚਾਹੁੰਦਾ ਹੈ। ਹਾਲ ਹੀ 'ਚ ਜਾਹਨਵੀ ਦੀ ਚਚੇਰੀ ਭੈਣ ਤੇ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਨੇ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
Punjabi Bollywood Tadka

ਸੋਨਮ ਕਪੂਰ ਨੇ ਸੋਸ਼ਲ ਮੀਡੀਆ 'ਤੇ ਜਾਹਨਵੀ ਕਪੂਰ ਦੀ ਇਕ ਖੂਬਸੂਰਤ ਤਸਵੀਰ ਪੋਸਟ ਕਰਦੇ ਹੋਏ ਲਿਖਿਆ, ''ਸਭ ਤੋਂ ਬਹਾਦਰ ਲੜਕੀ, ਜਿਸ ਨੂੰ ਮੈਂ ਜਾਣਦੀ ਹਾਂ ਉਹ ਲੇਡੀ ਬਣ ਗਈ ਹੈ। ਜਨਮਦਿਨ ਦੀਆਂ ਵਧਾਈਆਂ ਜਾਨੂੰ''।
Punjabi Bollywood Tadka

ਦੱਸਣਯੋਗ ਹੈ ਕਿ ਜਾਹਨਵੀ ਕਪੂਰ ਦੀ ਡੈਬਿਊ ਫਿਲਮ 'ਧੜਕ' ਇਸ ਸਾਲ ਜੁਲਾਈ 'ਚ ਰਿਲੀਜ਼ ਹੋਵੇਗੀ। ਸ਼੍ਰੀਦੇਵੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ ਪਰ ਹੁਣ ਉਹ ਇਸ ਨੂੰ ਦੇਖਣ ਲਈ ਜ਼ਿੰਦਾ ਨਹੀਂ ਰਹੀ ਹੈ।
Punjabi Bollywood Tadka

 

A post shared by sonamkapoor (@sonamkapoor) on

Punjabi Bollywood Tadka

Punjabi Bollywood Tadka

Punjabi Bollywood Tadka


Tags: Janhvi KapoorHappy BirthdaySrideviBoney KapoorSonam KapoorKhushi KapoorIshaan Khatter Dhadak

Edited By

Sunita

Sunita is News Editor at Jagbani.