FacebookTwitterg+Mail

ਕਿੱਸਿੰਗ ਸੀਨ 'ਤੇ ਜੰਨਤ ਜ਼ੁਬੈਰ ਦੇ ਪਿਤਾ ਦਾ ਬਿਆਨ, ਕਿਹਾ 'ਬੇਟੀ ਨੂੰ ਨਹੀਂ ਕਰਨ ਦੇਵਾਂਗਾ ਐਡਲਟ ਸੀਨ'

jannat zubair
16 March, 2018 01:13:51 PM

ਮੁੰਬਈ(ਬਿਊਰੋ)— ਟੀ. ਵੀ. ਸੀਰੀਅਲ 'ਤੂੰ ਆਸ਼ਿਕੀ' ਦੀ ਅਦਾਕਾਰਾ ਜੰਨਤ ਜ਼ੁਬੈਰ ਨੂੰ ਜਲਦ ਹੀ ਰਿਪਲੇਸ ਕੀਤਾ ਜਾ ਸਕਦਾ ਹੈ। ਅਸਲ 'ਚ ਅਦਾਕਾਰਾ ਦੇ ਮਾਤਾ-ਪਿਤਾ ਇਹ ਜਾਣ ਕੇ ਬੇਹੱਦ ਗੁੱਸੇ 'ਚ ਹਨ ਕਿ ਸ਼ੋਅ ਦੇ ਮੇਕਰਸ ਨੇ 16 ਸਾਲ ਦੀ ਜਨਤ ਤੇ ਐਕਟਰ ਰਿਤਵਿਕ ਅਰੋੜਾ ਨਾਲ ਇਕ ਇੰਟੀਮੇਟ ਕਿੱਸਿੰਗ ਸੀਨ ਸ਼ੂਟ ਕਰਨਾ ਚਾਹੁੰਦੇ ਹਨ।
Punjabi Bollywood Tadka

ਜੰਨਤ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ, ''ਅਜੇ ਸਾਡੀ ਬੇਟੀ ਸਿਰਫ 16 ਸਾਲ ਦੀ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਬੇਟੀ ਇਸ ਉਮਰ 'ਚ ਇਸ ਤਰ੍ਹਾਂ ਦਾ ਸ਼ੂਟ ਕਰੇ।'' ਦੂਜੇ ਪਾਸੇ ਇਸ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਕਿ ਸ਼ੋਅ ਦੇ ਮੇਕਰਸ ਨੇ ਜੰਨਤ ਨੂੰ ਇਸੇ ਵਜ੍ਹੇ ਕਾਰਨ ਰਿਪਲੇਸ ਕਰਨ ਦਾ ਵੀ ਫੈਸਲਾ ਕਰ ਲਿਆ ਹੈ ਤੇ ਕੋਈ ਨਵਾਂ ਚਿਹਰਾ ਵੀ ਲੱਭ ਰਹੇ ਹਨ। ਖਬਰ ਇਹ ਵੀ ਹੈ ਕਿ ਮੇਕਰਸ ਨੇ ਕੁਝ ਲੜਕੀਆਂ ਦੇ ਆਡੀਸ਼ਨ ਵੀ ਲਏ ਹਨ।
Punjabi Bollywood Tadka
ਦੱਸਣਯੋਗ ਹੈ ਕਿ ਜੰਨਤ ਜ਼ੁਬੈਰ ਦੇ ਪਿਤਾ ਜੀ ਦਾ ਆਖਣਾ ਹੈ ਕਿ, ''ਜੰਨਤ ਅੱਜ ਸ਼ੂਟਿੰਗ ਕਰ ਰਹੀ ਹੈ। ਅਸੀਂ ਪ੍ਰੋਡਕਸ਼ਨ ਟੀਮ ਦਾ ਸਮਾਂ ਲਿਆ ਸੀ ਪਰ ਉਨ੍ਹਾਂ ਨੇ ਪਹਿਲਾਂ ਹੀ ਦੂਜੀਆਂ ਲੜਕੀਆਂ ਦੇ ਆਡੀਸ਼ਨ ਲੈਣੇ ਸ਼ੁਰੂ ਕਰ ਦਿੱਤੇ ਹਨ।''
Punjabi Bollywood Tadka

ਇਸ ਤੋਂ ਇਲਾਵਾ ਅਦਾਕਾਰਾ ਦੇ ਪਿਤਾ ਦਾ ਕਹਿਣਾ ਹੈ, ਅਸੀਂ ਸਿਰਫ ਇੰਨਾਂ ਆਖ ਸਕਦੇ ਹਾਂ ਕਿ ਜੰਨਤ ਸਿਰਫ ਪੇਸ਼ਕਾਰੀ ਕਰੇ ਤੇ ਜਦੋਂ ਇਹ ਸ਼ੋਅ ਸਾਈਨ ਕੀਤਾ ਸੀ ਤਾਂ ਅਸੀਂ ਤੈਅ ਕਰ ਲਿਆ ਸੀ ਕਿ ਅਸੀਂ ਉਸ (ਮੇਕਰਸ) ਤੋਂ ਕੀ ਚਾਹੁੰਦੇ ਹਾਂ ਤੇ ਕੀ ਨਹੀਂ।
Punjabi Bollywood Tadka

ਜੰਨਤ ਦੇ ਪਿਤਾ ਮੁਤਾਬਕ, ਉਨ੍ਹਾਂ ਨੇ ਮੇਕਰਸ ਨਾਲ ਇਸ ਵਿਸ਼ੇ 'ਤੇ ਪਹਿਲਾਂ ਹੀ ਸਮਝੌਤਾ ਕੀਤਾ ਸੀ, ਜਿਸ ਦਾ ਉਹ ਪਹਿਲਾਂ ਹੀ ਉਲੰਘਨ ਕਰ ਰਹੇ ਸਨ ਪਰ ਹੁਣ ਚੀਜ਼ਾਂ ਹੱਦ ਤੋਂ ਜ਼ਿਆਦਾ ਵਧਣ ਲੱਗੀਆਂ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Jannat ZubairTu Aashiqui Colors TV showKissing SceneRitvik Arora

Edited By

Sunita

Sunita is News Editor at Jagbani.