FacebookTwitterg+Mail

ਕਿੱਸ ਨਾ ਕਰਨ 'ਤੇ ਸ਼ੋਅ 'ਚੋਂ ਕੱਢੀ ਅਦਾਕਾਰਾ, ਹੁਣ ਇਸ ਸੁਪਰਸਟਾਰ ਦਾ ਮਿਲਿਆ ਵੱਡਾ ਆਫਰ

jannat zubair rahmani gets bigg offer
17 March, 2018 04:22:34 PM

ਮੁੰਬਈ(ਬਿਊਰੋ)— ਮਸ਼ਹੂਰ ਟੀ.ਵੀ. ਸੀਰੀਅਲ 'ਤੂੰ ਆਸ਼ਿਕੀ' ਦੀ ਜੰਨਤ ਜੁਬੇਰ ਰਹਿਮਾਨੀ ਅੱਜਕਲ ਸੀਰੀਅਲ 'ਚ ਆਪਣੇ ਕਿੱਸ ਸੀਨ ਨੂੰ ਲੈ ਕੇ ਚਰਚਾ 'ਚ ਹੈ। 16 ਸਾਲ ਦੀ ਜੰਨਤ ਨੂੰ ਮੇਕਰਜ਼ ਨੇ ਆਪਣੇ ਕੋ-ਸਟਾਰ ਨਾਲ ਕਿੱਸ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਜੰਨਤ ਦੀ ਮਾਂ ਨੇ ਸੈੱਟ 'ਤੇ ਹੰਗਾਮਾ ਖੜ੍ਹਾ ਕਰ ਦਿੱਤਾ। ਮਾਂ ਦੀ ਇਸ ਦਖਲਅੰਦਾਜ਼ੀ ਤੋਂ ਬਾਅਦ ਜੰਨਤ ਨੂੰ ਸ਼ੋਅ ਤੋਂ ਕੱਢ ਦਿੱਤਾ ਗਿਆ ਹੈ। ਇਸ ਵਿਚਕਾਰ ਖਬਰ ਆ ਰਹੀ ਹੈ ਕਿ ਜੰਨਤ ਨੂੰ ਇਕ ਵੱਡੀ ਫਿਲਮ ਦਾ ਆਫਰ ਮਿਲ ਗਿਆ ਹੈ। ਅਸਲ 'ਚ ਹੁਣ ਜੰਨਤ ਰਾਣੀ ਮੁਖਰਜੀ ਦੀ ਆਉਣ ਵਾਲੀ ਫਿਲਮ 'ਹਿੱਚਕੀ' 'ਚ ਦਿਖੇਗੀ।

Punjabi Bollywood Tadka

ਫਿਲਮ 'ਚ ਜੰਨਤ ਦਾ ਰੋਲ ਕੀ ਹੋਵੇਗਾ, ਇਸ ਗੱਲ ਦਾ ਫਿਲਹਾਲ ਖੁਲਾਸਾ ਨਹੀਂ ਹੋ ਸਕਿਆ ਹੈ। ਜ਼ਿਕਰਯੋਗ ਹੈ ਕਿ ਮਾਂ ਦੇ ਹੰਗਾਮਾ ਕਰਨ ਤੋਂ ਬਾਅਦ ਮੇਕਰਜ਼ ਨੇ ਸੀਨ ਤਾਂ ਹਟਾ ਦਿੱਤਾ, ਇਸ ਦੇ ਨਾਲ ਹੀ ਜੰਨਤ ਨੂੰ ਰਿਪਲੇਸ ਕਰਨ ਦਾ ਵੀ ਫੈਸਲਾ ਲੈ ਲਿਆ। ਹਾਲ ਹੀ 'ਚ ਇਸ ਮਾਮਲੇ  'ਤੇ ਜੰਨਤ ਦੇ ਪਿਤਾ ਦਾ ਵੀ ਬਿਆਨ ਆਇਆ।

Punjabi Bollywood Tadka

ਜੰਨਤ ਦੇ ਪਿਤਾ ਨੇ ਕਿਹਾ, ''ਪ੍ਰੋਡਕਸ਼ਨ ਟੀਮ ਨਾਲ ਸਾਡੀ ਇਕ ਮੀਟਿੰਗ ਹੋਣੀ ਸੀ ਪਰ ਉਸ ਤੋਂ ਪਹਿਲਾਂ ਉਨ੍ਹਾਂ ਨੇ ਲੀਡ ਰੋਲ ਲਈ ਕਿਸੇ ਹੋਰ ਦਾ ਆਡੀਸ਼ਨ ਲੈਣਾ ਸ਼ੁਰੂ ਕਰ ਦਿੱਤਾ। ਕੋਈ ਗੱਲ ਨਹੀਂ, ਉਨ੍ਹਾਂ ਨੂੰ ਆਡੀਸ਼ਨ ਲੈਣ ਦਿਓ। ਮੇਰੀ ਬੇਟੀ ਇਕ ਚੰਗੀ ਅਦਾਕਾਰਾ ਹੈ।

Punjabi Bollywood Tadka

ਜਦੋਂ ਅਸੀਂ ਸ਼ੋਅ ਸਾਈਨ ਕੀਤਾ ਸੀ, ਤਾਂ ਅਸੀਂ ਇਹ ਫੈਸਲਾ ਲੈ ਚੁੱਕੇ ਸੀ ਕਿ ਜੰਨਤ ਨੂੰ ਸਕ੍ਰੀਨ 'ਤੇ ਕੀ ਕਰਨਾ ਹੈ ਤੇ ਕੀ ਨਹੀਂ। ਅਸੀਂ ਚਾਹੁੰਦੇ ਹਾਂ ਕਿ ਉਹ ਚੰਗੇ ਐਕਟਰ ਦੇ ਤੈਰ 'ਤੇ ਉਭਰੇ, ਨਾ ਕਿ ਐਡਲਟ ਸੀਨ ਤੇ ਕਿਸਿੰਗ ਸੀਨ ਕਰਕੇ।

Punjabi Bollywood Tadka

ਜੰਨਤ ਅਜੇ ਨਾਬਾਲਗ ਹੈ। ਮੈਂ ਆਪਣੀ ਬੇਟੀ ਨੂੰ ਇਸ ਉਮਰ 'ਚ ਐਡਲਟ ਸੀਨ ਕਰਨ ਦੀ ਇਜਾਜ਼ਤ ਨਹਂੀਂ ਦੇ ਸਕਦਾ। ਉਹ ਸਿਰਫ 16 ਸਾਲ ਦੀ ਹੈ।''


Tags: Jannat Zubair RahmaniTu AashiquiRani MukerjiHichkiBigg OfferKissing Sceneਤੂੰ ਆਸ਼ਿਕੀਜੰਨਤ ਜੁਬੇਰ ਰਹਿਮਾਨੀ

Edited By

Chanda Verma

Chanda Verma is News Editor at Jagbani.