FacebookTwitterg+Mail

ਇਸ ਟਾਕ ਸ਼ੋਅ 'ਚ ਸ਼ਾਮਲ ਹੋਣ ਵਾਲੇ ਪਹਿਲੇ ਗਾਇਕ ਬਣੇ ਜਸ਼ਨ ਸਿੰਘ

jashan singh to be part of josh talks
19 April, 2018 09:15:41 PM

ਜਲੰਧਰ (ਬਿਊਰੋ)— ਆਪਣੀ ਗਾਇਕੀ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੇ ਜਸ਼ਨ ਸਿੰਘ ਨੇ ਨਵਾਂ ਮੁਕਾਮ ਹਾਸਲ ਕੀਤਾ ਹੈ। ਅਸਲ 'ਚ ਜਸ਼ਨ ਸਿੰਘ ਬਾਲੀਵੁੱਡ ਚੈਨਲ ਜੋਸ਼ ਟਾਕਸ 'ਤੇ ਨਜ਼ਰ ਆਉਣਗੇ। ਇਹ ਗੱਲ ਬਹੁਤ ਹੀ ਮਾਣ ਵਾਲੀ ਹੈ ਕਿ ਜਸ਼ਨ ਇਸ ਸ਼ੋਅ 'ਚ ਸ਼ਾਮਲ ਹੋਣ ਵਾਲੇ ਪਹਿਲੇ ਗਾਇਕ ਹਨ। ਉਨ੍ਹਾਂ ਤੋਂ ਪਹਿਲਾਂ ਕਿਸੇ ਵੀ ਬਾਲੀਵੁੱਡ ਗਾਇਕ ਨੂੰ ਸ਼ੋਅ 'ਚ ਆਉਣ ਦਾ ਮੌਕਾ ਨਹੀਂ ਮਿਲਿਆ ਹੈ। ਇਸ ਚੈਨਲ 'ਤੇ ਵੱਖ-ਵੱਖ ਖਿੱਤਿਆਂ ਤੋਂ ਨਾਮਵਰ ਸ਼ਖਸੀਅਤਾਂ ਸ਼ਾਮਲ ਹੁੰਦੀਆਂ ਹਨ। ਬਾਲੀਵੁੱਡ ਤੋਂ ਸਿਰਫ ਬੋਮਨ ਈਰਾਨੀ, ਅਨੁਰਾਗ ਕਸ਼ਯਪ ਤੇ ਅਪਰਸ਼ਕਤੀ ਖੁਰਾਣਾ ਹੀ ਇਸ ਸ਼ੋਅ ਦਾ ਹਿੱਸਾ ਬਣੇ ਹਨ।
ਜੋਸ਼ ਟਾਕਸ ਦਾ ਇਹ ਸ਼ੋਅ 21 ਅਪ੍ਰੈਲ ਨੂੰ ਐੱਲ. ਪੀ. ਯੂ., ਪੰਜਾਬ 'ਚ ਹੋਣ ਜਾ ਰਿਹਾ ਹੈ। ਇਸ 'ਚ ਜਸ਼ਨ ਸਿੰਘ ਤੋਂ ਇਲਾਵਾ 4 ਵਾਰ ਓਲੰਪੀਅਨ ਰਹੇ ਬਲਬੀਰ ਸਿੰਘ ਤੇ ਇਕ ਹੋਰ ਸ਼ਖਸੀਅਤ ਨੂੰ ਸੱਦਾ ਦਿੱਤਾ ਗਿਆ ਹੈ। ਇੰਟਰਵਿਊ ਜਲਦ ਹੀ ਜੋਸ਼ ਟਾਕਸ ਦੇ ਯੂਟਿਊਬ ਚੈਨਲ 'ਤੇ ਪ੍ਰਸਾਰਿਤ ਹੋਵੇਗਾ।
ਦੱਸਣਯੋਗ ਹੈ ਕਿ ਜਸ਼ਨ ਸਿੰਘ ਦੇ ਆਉਣ ਵਾਲੇ ਗੀਤਾਂ ਦੇ ਨਾਂ 'ਜ਼ਖਮੀ' ਤੇ 'ਮਿਹਰਾਂ ਹੋਣਗੀਆਂ' ਹਨ, ਜਿਹੜੇ ਟੀ-ਸੀਰੀਜ਼ ਦੇ ਬੈਨਰ ਹੇਠ ਜਲਦ ਰਿਲੀਜ਼ ਹੋਣ ਜਾ ਰਹੇ ਹਨ।


Tags: Jashan Singh Josh Talks Youtube Channel Punjabi Singer

Edited By

Rahul Singh

Rahul Singh is News Editor at Jagbani.