ਮੁੰਬਈ(ਬਿਊਰੋ)— ਕਲਰਜ਼ ਦੇ ਮਸ਼ਹੂਰ ਸੀਰੀਅਲ 'ਦਿਲ ਸੇ ਦਿਲ ਤੱਕ' 'ਚ ਸਿੰਪਲ ਤੇ ਗੰਭੀਰ 'ਟੇਨੀ' ਦਾ ਕਿਰਦਾਰ ਨਿਭਾਉਣ ਵਾਲੀ ਜੈਸਮੀਨ ਭਸੀਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਲ ਰਹਿੰਦੀ ਹੈ। ਆਪਣੇ ਪ੍ਰਸ਼ੰਸਕਾਂ ਲਈ ਜੈਸਮੀਨ ਅਕਸਰ ਆਪਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।
ਕੁਝ ਦਿਨ ਪਹਿਲਾਂ ਹੀ ਜੈਸਮੀਨ ਨੇ ਇਕ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
ਜੈਸਮੀਨ ਦੇ ਇਸ ਅੰਦਾਜ਼ ਨੂੰ ਉਨ੍ਹਾਂ ਦੇ ਫੈਨਸ ਕਾਫੀ ਪਸੰਦ ਕਰ ਰਹੇ ਹਨ।
ਜੈਸਮੀਨ ਦੀਆਂ ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਦੇਖ ਕੇ ਇਹ ਵਿਸ਼ਵਾਸ ਨਹੀਂ ਹੁੰਦਾ ਕਿ ਇਹ ਉਹੀ ਜੈਸਮੀਨ ਹੈ ਜੋ ਟੀ. ਵੀ. 'ਤੇ ਸਿੰਪਲ ਨੂੰਹ ਦਾ ਕਿਰਦਾਰ ਨਿਭਾਉਂਦੀ ਹੈ।