FacebookTwitterg+Mail

ਲਾਈਵ ਸ਼ੋਅ ਦੌਰਾਨ ਭੀੜ ਚੋਂ ਪੱਥਰ ਸੁੱਟਣ 'ਤੇ ਭੜਕੇ ਜੱਸੀ ਗਿੱਲ, ਵਾਇਰਲ ਹੋਈ ਵੀਡੀਓ

09 January, 2017 12:40:06 PM
ਜਲੰਧਰ—ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਅਤੇ ਬੱਬਲ ਰਾਏ ਨੇ ਹਾਲ ਹੀ 'ਚ ਇਕ ਲਾਈਵ ਸ਼ੋਅ ਕੀਤਾ। ਇਸ ਦੌਰਾਨ ਪੇਸ਼ਕਾਰੀ ਦਿੰਦੇ ਸਮੇਂ ਜੱਸੀ ਗਿੱਲ ਅਤੇ ਬੱਬਲ ਰਾਏ 'ਤੇ ਭੀੜ 'ਚੋਂ ਕਿਸੇ ਨੇ ਪੱਥਰ ਸੁੱਟਿਆਂ, ਜਿਸ ਕਾਰਨ ਜੱਸੀ ਗਿੱਲ ਭੜਕ ਉੱਠੇ ਅਤੇ ਆਪਣਾ ਸ਼ੋਅ ਬੰਦ ਕਰ ਦਿੱਤਾ। ਪੱਥਰ ਸੁੱਟਣ ਵਾਲੇ ਨੂੰ ਜੱਸੀ ਗਿੱਲ ਨੇ ਕਾਫੀ ਖਰੀਆਂ ਖੋਟੀਆਂ ਵੀ ਸੁਣਾਈਆਂ। ਸ਼ੋਸ਼ਲ ਮੀਡੀਆ 'ਤੇ ਵਾਇਰਲ ਹੈ ਰਹੀ ਇਸ ਵੀਡੀਓ 'ਚ ਬੱਬਲ ਰਾਏ ਪਿੱਛੇ ਖੜ੍ਹੇ ਦਿਖਾਈ ਦੇ ਰਹੇ ਹਨ।

Tags: ਜੱਸੀ ਗਿੱਲਬੱਬਲ ਰਾਏਵੀਡੀਓJassi Gill Bubble ray video