FacebookTwitterg+Mail

ਜੱਸੀ ਗਿੱਲ ਦਾ ਨਵਾਂ ਗੀਤ 'ਦਿਲ ਟੁੱਟਦਾ' ਹੋਇਆ ਰਿਲੀਜ਼

jassi gill
24 June, 2017 10:10:56 AM

ਜਲੰਧਰ— ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2011 ਦੇ 'ਚ ਐਲਬਮ 'ਬੈਚਮੇਟ' ਨਾਲ ਕੀਤੀ ਸੀ। ਜੱਸੀ ਗਿੱਲ ਨੇ ਆਪਣੇ ਪਿਆਰੇ ਸਿੰਗਲ ਗੀਤਾਂ ਅਤੇ ਐਲਬਮ ਜ਼ਰੀਏ ਹਮੇਸ਼ਾਂ ਹੀ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ। ਜੱਸੀ ਗਿੱਲ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ 'ਚ ਵੀ ਆਪਣਾ ਨਾਂ ਬਣਾਇਆ। ਜੱਸੀ ਗਿੱਲ ਹੁਣ ਤੱਕ 8 ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕਾ ਹੈ। ਜੱਸੀ ਗਿੱਲ ਨੂੰ ਹਮੇਸ਼ਾਂ ਹੀ ਰੋਮਾਂਟਿਕ ਅਤੇ ਦਰਦ ਭਰੇ ਗੀਤਾਂ ਕਰਕੇ ਜਾਣਿਆ ਜਾਂਦਾ ਹੈ।


ਹਾਲ ਹੀ 'ਚ ਪੰਜਾਬੀ ਗਾਇਕ ਜੱਸੀ ਗਿੱਲ ਦਾ ਨਵਾਂ ਗੀਤ 'ਦਿਲ ਟੁੱਟਦਾ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਨਿਰਮਾਨ ਨੇ ਕਲਮਬੱਧ ਕੀਤਾ ਹੈ। ਇਸ ਗੀਤ ਦਾ ਸੰਗੀਤ ਤਿਆਰ 'ਗੋਲਡਬੁਆਏ' ਨੇ ਤਿਆਰ ਕੀਤਾ ਹੈ। ਇਸ ਵਾਰੀ ਵੀ ਜੱਸੀ ਦਾ ਇਕ ਬਿਲਕੁੱਲ ਵੱਖਰੇ ਰੰਗ 'ਚ ਦੇਖਣ ਨੂੰ ਮਿਲਿਆ ਹੈ। 'ਦਿਲ ਟੁੱਟਦਾ' ਗੀਤ ਨੂੰ ਮੈਲਬੌਰਨ 'ਚ ਫਿਲਮਾਇਆ ਗਿਆ ਹੈ। ਗੀਤ 'ਚ ਜੱਸੀ ਗਿੱਲ ਦੀ ਦਿੱਖ ਨੂੰ ਥੋੜਾ ਵੱਖਰਾ ਦਿਖਾਇਆ ਗਿਆ ਹੈ। ਜੱਸੀ ਗਿੱਲ ਨੇ ਹਰਵਾਰ ਦੀ ਤਰ੍ਹਾਂ ਇਸ ਵਾਰ ਵੀ ਗੀਤ ਦੀ ਵੀਡਿਓ ਲਈ 'ਅਰਵਿੰਦਰ ਖਹਿਰਾ' ਤੇ ਭਰੋਸਾ ਜਤਾਇਆ ਹੈ। ਜੱਸੀ ਗਿੱਲ ਦੇ ਗੀਤ 'ਦਿਲ ਟੁੱਟਦਾ' ਨੂੰ ਸਪੀਡ ਰਿਕਾਰਡ ਨੇ ਪੇਸ਼ ਕੀਤਾ ਹੈ।


Tags: Jassi GillDil TutdaGoldboyNirmaanJassie Gillਜੱਸੀ ਗਿੱਲ ਦਿਲ ਟੁੱਟਦਾ