FacebookTwitterg+Mail

ਜੱਸੀ ਗਿੱਲ ਦਾ ਗੀਤ 'ਦਿਲ ਟੁੱਟਦਾ' ਯੂਟਿਊਬ 'ਤੇ ਇੰਨੇ ਵਿਊਜ਼ ਨਾਲ ਛਾਇਆ Trending 'ਚ

jassi gill
27 June, 2017 11:58:41 AM

ਜਲੰਧਰ— ਸਾਲ 2011 'ਚ ਐਲਬਮ 'ਬੈਚਮੇਟ' ਨਾਲ ਪੰਜਾਬੀ ਗਾਇਕੀ ਜਗਤ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਜੱਸੀ ਗਿੱਲ ਨੇ ਰੋਮਾਂਟਿਕ, ਸੈਡ ਅਤੇ ਤੜਕ-ਭੜਕ ਵਰਗੇ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ 'ਚ ਵੱਸਦੇ ਲੋਕਾਂ ਦਾ ਦਿਲ ਜਿੱਤਿਆ ਹੈ। ਜੱਸੀ ਗਿੱਲ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ 'ਚ ਵੀ ਆਪਣੀ ਖਾਸ ਪਛਾਣ ਬਣਾਈ ਹੈ। ਜੱਸੀ ਗਿੱਲ ਹੁਣ ਤੱਕ 8 ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕਾ ਹੈ। ਜੱਸੀ ਗਿੱਲ ਨੂੰ ਹਮੇਸ਼ਾਂ ਹੀ ਰੋਮਾਂਟਿਕ ਅਤੇ ਦਰਦ ਭਰੇ ਗੀਤਾਂ ਕਰਕੇ ਜਾਣਿਆ ਜਾਂਦਾ ਹੈ।
ਹਾਲ ਹੀ 'ਚ ਉਨ੍ਹਾਂ ਦਾ ਨਵਾਂ ਗੀਤ 'ਦਿਲ ਟੁੱਟਦਾ' ਰਿਲੀਜ਼ ਹੋਇਆ ਹੈ। ਖੁਸ਼ੀ ਵਾਲੀ ਗੱਲ ਉਹ ਹੈ ਕਿ ਇਹ ਗੀਤ ਯੂਟਿਊਭ 'ਤੇ ਕਾਫੀ ਲੋਕਪ੍ਰਿਯ ਹੋ ਰਿਹਾ ਹੈ। ਇਸ ਗੀਤ ਨੂੰ ਹੁਣ ਤੱਕ 4,330,895 ਵਿਊਜ਼ ਨਾਲ ਟ੍ਰੈਡਿੰਗ 'ਚ ਚੱਲ ਰਿਹਾ ਹੈ।

Punjabi Bollywood Tadka
ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਨਿਰਮਾਨ ਨੇ ਕਲਮਬੱਧ ਕੀਤਾ ਹੈ। ਇਸ ਗੀਤ ਦਾ ਸੰਗੀਤ ਤਿਆਰ 'ਗੋਲਡਬੁਆਏ' ਨੇ ਤਿਆਰ ਕੀਤਾ ਹੈ। ਇਸ ਵਾਰੀ ਵੀ ਜੱਸੀ ਦਾ ਇਕ ਬਿਲਕੁੱਲ ਵੱਖਰੇ ਰੰਗ 'ਚ ਦੇਖਣ ਨੂੰ ਮਿਲਿਆ ਹੈ। 'ਦਿਲ ਟੁੱਟਦਾ' ਗੀਤ ਨੂੰ ਮੈਲਬੌਰਨ 'ਚ ਫਿਲਮਾਇਆ ਗਿਆ ਹੈ। ਗੀਤ 'ਚ ਜੱਸੀ ਗਿੱਲ ਦੀ ਦਿੱਖ ਨੂੰ ਥੋੜਾ ਵੱਖਰਾ ਦਿਖਾਇਆ ਗਿਆ ਹੈ। ਜੱਸੀ ਗਿੱਲ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗੀਤ ਦੀ ਵੀਡਿਓ ਲਈ 'ਅਰਵਿੰਦਰ ਖਹਿਰਾ' ਤੇ ਭਰੋਸਾ ਜਤਾਇਆ ਹੈ। ਜੱਸੀ ਗਿੱਲ ਦੇ ਗੀਤ 'ਦਿਲ ਟੁੱਟਦਾ' ਨੂੰ ਸਪੀਡ ਰਿਕਾਰਡ ਨੇ ਪੇਸ਼ ਕੀਤਾ ਹੈ।

 


Tags: Jassi GillDil TutdaGoldboyNirmaanYoutubeViewsਜੱਸੀ ਗਿੱਲਦਿਲ ਟੁੱਟਦਾ