FacebookTwitterg+Mail

Video: 'ਜੰਪ ਟੂ ਭੰਗੜਾ' ਐਲਬਮ ਦੇ ਨਵੇਂ ਗੀਤ 'ਨੱਖਰੇ' 'ਚ ਜੱਸੀ ਗਿੱਲ ਛਾਇਆ

24 March, 2017 12:47:52 PM
ਜਲੰਧਰ— ਆਪਣੀ ਨਵੀਂ ਐਲਬਮ 'ਜੰਪ ਟੂ ਭੰਗੜਾ' ਕਰਕੇ ਪੰਜਾਬੀ ਮਸ਼ਹੂਰ ਗਾਇਕ ਆਤੇ ਪਾਲੀਵੁੱਡ ਅਭਿਨੇਤਾ ਜੱਸੀ ਗਿੱਲ ਅਤੇ ਬੱਬਲ ਰਾਏ ਇਕ ਵਾਰ ਮੁੜ ਚਰਚਾ 'ਚ ਹਨ। ਇਸ ਐਲਬਮ ਦਾ ਨਵਾਂ ਗੀਤ 'ਨੱਖਰੇ' ਅੱਜ 24 ਮਾਰਚ ਨੂੰ ਯੂ.ਟਿਊਬ 'ਤੇ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਜੱਸੀ ਗਿੱਲ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। 'ਜੰਪ ਟੂ ਭੰਗੜਾ' 'ਚ ਕੁਲ 11 ਗੀਤ ਹਨ। ਜੱਸੀ ਗਿੱਲ ਦੇ ਇਸ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾ ਹੀ ਆਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜੱਸੀ ਗਿੱਲ ਦੇ 'ਨੱਖਰੇ' ਗੀਤ ਨੂੰ ਮਨਿੰਦਰ ਕੈਲੇ ਨੇ ਲਿਖਿਆ ਹੈ। 'Tru Makers' ਵਲੋਂ ਬਣਾਈ ਗਈ ਇਸ ਵੀਡਿਓ ਨੂੰ ਸਪੀਡ ਰਿਕਾਰਡ ਨੇ ਪੇਸ਼ ਕੀਤਾ ਹੈ।

Tags: Jassie GillNakhreParmish VermaJump 2 Bhangraਜੱਸੀ ਗਿੱਲਨੱਖਰੇਜੰਪ ਟੂ ਭੰਗੜਾ