FacebookTwitterg+Mail

'ਹੈਪੀ ਭਾਗ ਜਾਏਗੀ ਰਿਟਰਨਸ' ਨਾਲ ਜੱਸੀ ਗਿੱਲ ਦਾ ਹੋਵੇਗਾ ਬਾਲੀਵੁੱਡ ਡੈਬਿਊ, ਇਹ ਅਦਾਕਾਰਾ ਆਵੇਗੀ ਨਜ਼ਰ

jassie gill
10 October, 2017 02:43:08 PM

ਜਲੰਧਰ(ਬਿਊਰੋ)— ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਪੰਜਾਬੀ ਗੀਤਾਂ ਤੇ ਅਦਾਕਾਰੀ ਨਾਲ ਖੂਬ ਪ੍ਰਸਿੱਧੀ ਖੱਟੀ ਹੈ। ਹਾਲ ਹੀ 'ਚ ਖਬਰ ਸਾਹਮਣੇ ਆਈ ਹੈ ਕਿ ਜੱਸੀ ਗਿੱਲ ਜਲਦ ਹੀ ਬਾਲੀਵੁੱਡ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਹਨ। ਜੀ ਹਾਂ, ਖਬਰ ਆਈ ਹੈ ਕਿ ਬਾਲੀਵੁੱਡ ਫਿਲਮ 'ਹੈਪੀ ਭਾਗ ਜਾਏਗੀ ਰਿਟਰਨਸ' 'ਚ ਜੱਸੀ ਗਿੱਲ ਨਜ਼ਰ ਆਉਣਗੇ।

Punjabi Bollywood Tadka

ਇਸ ਫਿਲਮ 'ਚ ਉਨ੍ਹਾਂ ਨਾਲ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਾਕਸ਼ੀ ਸਿਨਹਾ ਨਜ਼ਰ ਆਵੇਗੀ।


ਦੱਸਿਆ ਜਾ ਰਿਹਾ ਹੈ ਕਿ ਫਿਲਮ 'ਹੈਪੀ ਭਾਗ ਜਾਏਗੀ ਰਿਟਰਨਸ' ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਣ ਵਾਲੀ ਹੈ। ਇਸ ਫਿਲਮ 'ਚ ਜੱਸੀ ਗਿੱਲ ਤੇ ਸੋਨਾਕਸ਼ੀ ਸਿਹਨਾ ਇਕੱਠੇ ਨਜ਼ਰ ਆਉਣਗੇ।

ਦੇਖਣਯੋਗ ਹੋਵੇਗਾ ਸੋਨਾਕਸ਼ੀ ਸਿਨਹਾ ਤੇ ਪੰਜਾਬੀ ਗਾਇਕ ਜੱਸੀ ਗਿੱਲ ਦੀ ਕੈਮਿਸਟਰੀ। ਇਸ ਤੋਂ ਪਹਿਲਾਂ ਜੱਸੀ ਗਿੱਲ ਕਈ ਪੰਜਾਬੀ ਫਿਲਮਾਂ 'ਚ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ।

 


Tags: Sonakshi SinhaJassie Gillhappy Bhag Jayegi ReturnsHindi MoviePunjabi Singer